ਪੰਜਾਬ

punjab

ETV Bharat / bharat

ਸਾਬਕਾ ਮੁੱਖ ਚੋਣ ਕਮਿਸ਼ਨਰ ਸੇਸ਼ਣ ਦਾ 87 ਸਾਲ ਦੀ ਉਮਰ 'ਚ ਹੋਇਆ ਦੇਹਾਂਤ

ਸਾਬਕਾ ਮੁੱਖ ਚੋਣ ਕਮਿਸ਼ਨਰ ਤਿਰੂਨੇਲਾਈ ਨਾਰਾਇਣਾ ਅਈਅਰ ਸੇਸ਼ਣ ਦਾ 87 ਸਾਲ ਦੀ ਉੱਮਰ ਵਿੱਚ ਦੇਹਾਂਤ ਹੋ ਗਿਆ। ਸੇਸ਼ਣ ਨੂੰ ਚੋਣਾਂ ਦੇ ਵਿੱਚ ਸੁਧਾਰਾਂ ਦੀ ਸ਼ੁਰੂਆਤ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਫ਼ੋਟੋੋ

By

Published : Nov 10, 2019, 11:42 PM IST

ਹੈਦਰਾਬਾਦ: ਸਾਬਕਾ ਮੁੱਖ ਚੋਣ ਕਮਿਸ਼ਨਰ ਤਿਰੂਨੇਲਾਈ ਨਾਰਾਇਣਾ ਅਈਅਰ ਸੇਸ਼ਣ ਦਾ ਅੱਜ ਐਤਵਾਰ ਨੂੰ ਦੇਹਾਂਤ ਹੋ ਗਿਆ।

ਸੇਸ਼ਣ ਨੂੰ ਚੋਣਾਂ ਦੇ ਵਿੱਚ ਸੁਧਾਰਾਂ ਦੀ ਸ਼ੁਰੂਆਤ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਸੇਸ਼ਣ ਦਾ ਦੇਹਾਂਤ 87 ਸਾਲ ਦੀ ਉੱਮਰ ਵਿੱਚ ਹੋਇਆ। ਸੇਸ਼ਣ ਭਾਰਤ ਦੇ 10ਵੇਂ ਮੁੱਖ ਚੋਣ ਕਮਿਸ਼ਨਰ ਸਨ, ਜਿੰਨ੍ਹਾਂ ਨੇ 12 ਦਸੰਬਰ, 1990 ਤੋਂ ਲੈ ਕੇ 11 ਦਸੰਬਰ, 1996 ਤੱਕ ਸੇਵਾ ਨਿਭਾਈ ਸੀ।

ਸੇਸ਼ਣ ਨੇ 1955 ਬੈਚ ਦੇ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸ (ਆਈਏਐਸ) ਦੇ ਤਾਮਿਲਨਾਡੂ ਕੇਡਰ ਦੇ ਸੇਵਾ-ਮੁਕਤ ਅਧਿਕਾਰੀ ਸਨ।

ਇਸ ਤੋਂ ਪਹਿਲਾਂ ਉਹ 1989 ਵਿੱਚ ਭਾਰਤ ਦੇ 18ਵੇਂ ਕੈਬਨਿਟ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੇ 1996 ਵਿੱਚ ਸਰਕਾਰ ਵਿੱਚ ਆਪਣੀਆਂ ਸੇਵਾਵਾਂ ਲਈ ਰੈਮਨ ਮੈਗਸੇਸੇ ਅਵਾਰਡ ਵੀ ਜਿੱਤਿਆ ਸੀ।

For All Latest Updates

ABOUT THE AUTHOR

...view details