ਨਵੀਂ ਦਿੱਲੀ: ਅੱਜ ਬਾਲਾਕੋਟ ਏਅਰਸਟ੍ਰਾਈਕ ਨੂੰ ਇੱਕ ਸਾਲ ਹੋ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਬਿਰੇਂਦਰ ਸਿੰਘ ਧਨੋਆ ਦਾ ਇਸ ਉੱਤੇ ਬਿਆਨ ਆਇਆ ਹੈ।
ਉਨ੍ਹਾਂ ਦਾ ਕਹਿਣਾ ਹੈ, "ਇੱਕ ਸਾਲ ਬੀਤ ਗਿਆ ਹੈ ਤੇ ਅਸੀਂ ਇਸ ਨੂੰ ਸੰਤੁਸ਼ਟੀ ਨਾਲ ਦੇਖ ਰਹੇ ਹਾਂ। ਅਸੀਂ ਕਾਫੀ ਕੁੱਝ ਸਿੱਖਿਆ ਹੈ, ਬਾਲਾਕੋਟ ਆਪ੍ਰੇਸ਼ਨ ਤੋਂ ਬਾਅਦ ਕਈ ਚੀਜ਼ਾਂ ਲਾਗੂ ਕੀਤੀਆਂ ਗਈਆਂ ਹਨ।"
ਧਨੋਆ ਨੇ ਅੱਗੇ ਕਿਹਾ, "ਸਾਡਾ ਸੁਨੇਹਾ ਸੀ ਕਿ ਅਸੀਂ ਅੰਦਰ ਵੜ ਕੇ ਮਾਰਾਂਗੇ, ਭਾਵੇਂ ਤੁਸੀ ਕਿਤੇ ਵੀ ਹੋਵੋ, ਉਸ ਵਿੱਚ ਅਸੀਂ ਸਫ਼ਲ ਹੋਏ। ਉਂਝ ਹਮਲਾ ਤਾਂ ਅਸੀਂ ਆਪਣੀ ਧਰਤੀ ਉੱਤੇ ਵੀ ਕਰ ਸਕਦੇ ਸੀ। ਪਾਕਿਸਤਾਨ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਅਸੀਂ ਇਂਝ ਕਰਾਂਗੇ।"
ਉਨ੍ਹਾਂ ਕਿਹਾ, "ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤੀ ਚੋਣਾਂ ਦੌਰਾਨ ਕੋਈ ਵੱਡਾ ਅੱਤਵਾਦੀ ਨਹੀਂ ਹੋਇਆ ਕਿਉਂਕਿ ਉਹ ਡਰ ਚੁੱਕੇ ਸੀ ਕਿ ਅਸੀਂ ਮੁੜ ਉਸੇ ਤਰ੍ਹਾਂ ਜ਼ੋਰਦਾਰ ਤਰੀਕੇ ਨਾਲ ਜਵਾਬ ਦਵਾਂਗੇ।"