ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਇੱਕ ਵਿਦੇਸ਼ੀ ਕੁੜੀ ਨੂੰ ਚੰਦਨ ਦੀ ਲੱਕੜੀ ਨਾਲ ਗ੍ਰਿਫ਼ਤਾਰ ਕੀਤਾ ਗਿਆ। ਸੀਆਈਐਸਐਫ ਵੱਲੋਂ ਜ਼ਬਤ ਕੀਤੀ ਗਈ ਚੰਦਨ ਦਾ ਲੱਕੜੀ ਦਾ ਅੰਦਾਜ਼ਨ ਭਾਰ 26 ਕਿਲੋਗ੍ਰਾਮ ਹੈ। ਗ੍ਰਿਫ਼ਤਾਰ ਕੀਤੀ ਗਈ ਕੁੜੀ ਦੀ ਪਛਾਣ ਅਬੀਰ ਅਲਫਾਦਿਲ ਸੁਲਿਮਨ ਹੁਸੈਨ ਵਜੋਂ ਹੋਈ ਹੈ ਜੋ ਕਿ ਸੁਡਾਨ ਦੀ ਰਹਿਣ ਵਾਲੀ ਹੈ।
ਦਿੱਲੀ ਹਵਾਈ ਅੱਡੇ ਉੱਤੇ ਚੰਦਨ ਦੀ ਲੱਕੜੀ ਨਾਲ ਵਿਦੇਸ਼ੀ ਕੁੜੀ ਗ੍ਰਿਫਤਾਰ - ਚੰਦਨ ਦੀ ਲੱਕੜੀ ਨਾਲ ਵਿਦੇਸ਼ੀ ਕੁੜੀ ਗ੍ਰਿਫਤਾਰ
ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਇੱਕ ਵਿਦੇਸ਼ੀ ਕੁੜੀ ਨੂੰ ਚੰਦਨ ਦੀ ਲੱਕੜੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਬੁਲਾਰੇ ਸਹਾਇਕ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਕੁੜੀ ਨੂੰ ਟਰਮੀਨਲ -3 ਤੋਂ ਕਾਬੂ ਕੀਤਾ ਗਿਆ। ਫੜੀ ਗਈ ਚੰਦਨ ਦੀ ਲੱਕੜੀ ਭਾਰ ਲਗਭਗ 26 ਕਿਲੋਗ੍ਰਾਮ ਹੈ। ਕੁੜੀ ਨੇ 52 ਪੈਕਟਾਂ ਵਿੱਚ ਚੰਦਨ ਲੁਕੋ ਕੇ ਆਪਣੇ ਨਿੱਜੀ ਸਮਾਨ ਦੇ ਅੰਦਰ ਰੱਖੀ ਹੋਈ ਸੀ, ਜਿਸ ਸਮੇਂ ਕੁੜੀ ਨੂੰ ਫੜਿਆ ਗਿਆ ਉਦੋਂ ਉਹ ਸਾਊਦੀ ਅਰਬ ਦੀ ਏਅਰ ਲਾਈਨ ਦੇ ਜਹਾਜ਼ ਰਾਹੀਂ ਰਿਆਦ ਜਾਣ ਦੀ ਤਿਆਰੀ ਵਿੱਚ ਸੀ।
ਬੁਲਾਰੇ ਮੁਤਾਬਕ ਸੀਆਈਐਸਐਫ ਦੀ ਟੀਮ ਨੇ ਮੁਲਜ਼ਮ ਵਿਦੇਸ਼ੀ ਕੁੜੀ ਨੂੰ ਹੋਰ ਪੁੱਛਗਿੱਛ ਲਈ ਕਸਟਮ ਟੀਮ ਦੇ ਹਵਾਲੇ ਕਰ ਦਿੱਤਾ ਹੈ। ਕਸਟਮ ਟੀਮ ਫਿਲਹਾਲ ਇਹ ਖੁਸਾਲਾ ਕਰਨ ਵਿੱਚ ਲੱਗੀ ਹੋਈ ਹੈ ਕਿ ਮੁਲਜ਼ਮ ਕੁੜੀ ਕੋਲ ਚੰਦਨ ਦੀ ਲੱਕੜੀ ਕਿਸ ਤਰ੍ਹਾਂ ਆਈ।