ਨਵੀਂ ਦਿੱਲੀ: ਭਾਰਤ ਵਿੱਚ ਤਾਇਨਾਤ ਲਗਭਗ 15-20 ਡਿਪਲੋਮੈਟ ਜਲਦ ਹੀ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਇਨ੍ਹਾਂ ਸਫੀਰਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਅਧਿਕਾਰੀ ਉਥੇ ਦੀ ਸਰੁੱਖਿਆ ਸਥਿਤਾ ਦੀ ਜਾਣਕਾਰੀ ਦੇਣਗੇ।
ਜਾਣਕਾਰੀ ਮੁਤਾਬਕ ਖਾੜੀ ਸਮੇਤ 15 ਤੋਂ 20 ਦੇਸ਼ਾਂ ਦੇ ਰਾਜਦੂਤਾਂ ਦਾ ਇੱਕ ਵਫ਼ਦ ਜਲਦ ਹੀ ਜੰਮੂ-ਕਸ਼ਮੀਰ ਦਾ ਦੌਰਾ ਕਰ ਉਥੋਂ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈ ਸਕਦਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਇਸ 'ਚ ਪੀ 5 ਦੇਸ਼ਾਂ ਦੇ ਰਾਜਦੂਤਾਂ ਜਿਵੇਂ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਰੂਸ ਨੂੰ ਸ਼ਾਮਿਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਦੇ ਮੁਤਾਬਕ ਭਾਰਤ ਵਿੱਚ ਤਾਇਨਾਤ ਲਗਭਗ 15 ਤੋਂ 20 ਰਾਜਦੂਤਾਂ ਨੂੰ ਇਸ ਹਫ਼ਤੇ ਦੇ ਅੰਤ ਵਿੱਚ ਕਸ਼ਮੀਰ ਘਾਟੀ ਲੈ ਜਾਇਆ ਜਾਵੇਗਾ, ਜਿਥੇ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਰਾਜ ਦੀ ਬਗਾਵਤ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਅਧਿਕਾਰੀ ਨੇ ਕਿਹਾ ਕਿ ਇਹ ਸਫੀਰ ਜੰਮੂ ਵਿੱਚ ਉਪ ਰਾਜਪਾਲ ਜੀ.ਸੀ ਮਰਮੂ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਣਗੇ। ਇਸ ਦੇ ਨਾਲ ਹੀ ਉਹ ਉਸ ਦੇ ਅਗਲੇ ਹੀ ਦਿਨ ਦਿੱਲੀ ਵਾਪਿਸ ਪਰਤਣਗੇ।