ਪੰਜਾਬ

punjab

ETV Bharat / bharat

ਵਿੱਤ ਮੰਤਰੀ ਨੂੰ ਬਰਖਾਸਤ ਕਰਨ ਪੀਐਮ ਮੋਦੀ: ਕਾਂਗਰਸ - ਪੀਐਮ ਮੋਦੀ

ਜੀਡੀਪੀ ਵਿਕਾਸ ਦਰ ਵਿੱਚ ਦਰਜ ਕੀਤੀ ਗਈ ਗਿਰਾਵਟ ਨੂੰ ਲੈ ਕੇ ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਖ਼ੁਦ ਇਸ ‘ਆਰਥਿਕ ਤਬਾਹੀ’ ਲਈ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਬਰਖਾਸਤ ਕਰ ਦੇਣ।

ਰਣਦੀਪ ਸੁਰਜੇਵਾਲਾ
ਰਣਦੀਪ ਸੁਰਜੇਵਾਲਾ

By

Published : Sep 3, 2020, 4:26 PM IST

ਨਵੀਂ ਦਿੱਲੀ: ਕਾਂਗਰਸ ਨੇ ਵੀਰਵਾਰ ਨੂੰ ਜੀਡੀਪੀ ਵਿਕਾਸ ਦਰ ਵਿੱਚ ਭਾਰੀ ਗਿਰਾਵਟ ਅਤੇ ਬੇਰੁਜ਼ਗਾਰੀ ਵਿੱਚ ਵਾਧੇ ਕਾਰਨ ਕੇਂਦਰ ਸਰਕਾਰ ’ਤੇ ਦੇਸ਼ ਨੂੰ ਆਰਥਿਕ ਸੰਕਟ ਵੱਲ ਧੱਕਣ ਦਾ ਦੋਸ਼ ਲਗਾਇਆ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਖ਼ੁਦ ਇਸ ‘ਆਰਥਿਕ ਤਬਾਹੀ’ ਲਈ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਬਰਖਾਸਤ ਕਰ ਦੇਣ।

ਸੁਰਜੇਵਾਲਾ ਨੇ ਕਿਹਾ, "ਅੱਜ ਦੇਸ਼ ਭਰ ਵਿੱਚ ਆਰਥਿਕ ਤਬਾਹੀ ਘੁੱਪ ਹਨੇਰਾ ਹੈ। ਰੋਜ਼ੀ ਰੋਟੀ, ਰੁਜ਼ਗਾਰ ਖ਼ਤਮ ਹੋ ਗਿਆ ਹੈ ਅਤੇ ਕਾਰੋਬਾਰ ਅਤੇ ਉਦਯੋਗ ਠੱਪ ਪਏ ਹਨ। ਆਰਥਿਕਤਾ ਬਰਬਾਦ ਹੋ ਗਈ ਹੈ ਅਤੇ ਜੀਡੀਪੀ ਗਰਕ ਗਈ ਹੈ। ਦੇਸ਼ ਨੂੰ ਆਰਥਿਕ ਐਮਰਜੰਸੀ ਵੱਲ ਧੱਕਿਆ ਜਾ ਰਿਹਾ ਹੈ।"

"73 ਸਾਲਾਂ ਵਿੱਚ ਪਹਿਲੀ ਵਾਰ ਪਹਿਲੀ ਤਿਮਾਹੀ ਵਿੱਚ ਜੀਡੀਪੀ ਦੀ ਦਰ ਘਟਾਕੇ ਮਨਫੀ 24 ਫੀਸਦੀ ਹੋਣ ਦਾ ਅਰਥ ਹੈ ਕਿ ਦੇਸ਼ ਵਾਸੀਆਂ ਦੀ ਔਸਤਨ ਆਮਦਨ ਵਿੱਚ ਤੇਜ਼ੀ ਨਾਲ ਗਿਰਾਵਟ ਆਵੇਗੀ। ਜੇ ਜੀਡੀਪੀ ਪੂਰੇ ਸਾਲ ਵਿੱਚ ਮਨਫੀ 11 ਪ੍ਰਤੀਸ਼ਤ ਰਹਿੰਦੀ ਹੈ ਤਾਂ ਆਮ ਲੋਕਾਂ ਦੀ ਆਮਦਨੀ ਵਿੱਚ ਸਾਲਾਨਾ 14,900 ਰੁਪਏ ਘਟੇਗੀ।"

ਪੀਐਮ ਮੋਦੀ 'ਤੇ ਤੰਜ ਕਸਦਿਆਂ ਸੁਰਜੇਵਾਲਾ ਨੇ ਕਿਹਾ ਕਿ ਮੋਰਾਂ ਨੂੰ ਦਾਣਾ ਪਾਉਣ ਅਤੇ ਦਿਨ 'ਚ 3-4 ਵਾਰ ਕੱਪੜੇ ਬਦਲਣ ਨਾਲ ਮੋਦੀ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਨਹੀਂ ਕੱਢ ਸਕਦੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਆਰਸੀਬੀ) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਾਂਗਰਸੀ ਬੁਲਾਰੇ ਨੇ ਕਿਹਾ ਕਿ ਸਾਲ 2019 ਵਿੱਚ 14,019 ਬੇਰੁਜ਼ਗਾਰ ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਹੈ।

ABOUT THE AUTHOR

...view details