ਪੰਜਾਬ

punjab

ETV Bharat / bharat

ਭਾਰੀ ਮੀਂਹ ਪੈਂਣ ਕਾਰਨ ਮੁੰਬਈ ਦੇ ਨੀਵੇਂ ਇਲਾਕਿਆਂ 'ਚ ਆਇਆ ਹੜ੍ਹ, ਰੈੱਡ ਅਲਰਟ ਜਾਰੀ - Floods in low lying areas of Mumbai

ਮੁੰਬਈ 'ਚ ਬੀਤੀ ਰਾਤ ਤੋਂ ਲਗਾਤਾਰ ਭਾਰੀ ਮੀਂਹ ਪੈਂਣ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਮੁੰਬਈ ਮੌਸਮ ਵਿਭਾਗ ਨੇ ਪਹਿਲੇ ਤੋਂ ਹੀ 4 ਅਤੇ 5 ਅਗਸਤ ਲਈ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ।

ਭਾਰੀ ਮੀਂਹ ਪੈਂਣ ਕਾਰਨ ਮੁੰਬਈ ਦੇ ਨੀਵੇਂ ਇਲਾਕਿਆਂ 'ਚ ਆਇਆ ਹੜ੍ਹ, ਰੈੱਡ ਅਲਰਟ ਜਾਰੀ
ਭਾਰੀ ਮੀਂਹ ਪੈਂਣ ਕਾਰਨ ਮੁੰਬਈ ਦੇ ਨੀਵੇਂ ਇਲਾਕਿਆਂ 'ਚ ਆਇਆ ਹੜ੍ਹ, ਰੈੱਡ ਅਲਰਟ ਜਾਰੀ

By

Published : Aug 4, 2020, 11:38 AM IST

ਮੁੰਬਈ: ਸ਼ਹਿਰ 'ਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇੱਥੇ ਲਗਾਤਾਰ ਭਾਰੀ ਮੀਂਹ ਪੈਂਣ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਮੁੰਬਈ ਮੌਸਮ ਵਿਭਾਗ ਨੇ ਪਹਿਲੇ ਤੋਂ ਹੀ 4 ਅਤੇ 5 ਅਗਸਤ ਲਈ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਨੂੰ ਵੇਖਦੇ ਹੋਏ ਮੁੰਬਈ ਬੀਐੱਮਸੀ (ਬ੍ਰਹਿਮੰਬਾਈ ਮਿਉਂਸਪਲ ਕਾਰਪੋਰੇਸ਼ਨ) ਦੇ ਨਾਲ ਫਾਇਰ ਬ੍ਰਿਗੇਡ ਅਤੇ ਐਨ.ਡੀ.ਆਰ.ਐਫ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ ਹੈ।

ਮੌਸਮ ਵਿਭਾਗ ਨੇ ਮੰਗਲਵਾਰ ਸਵੇਰੇ ਤਿੰਨ ਵਜੇ ਦੱਸਿਆ ਹੈ ਕਿ ਮੁੰਬਈ ਅਤੇ ਆਸ ਪਾਸ ਦੇ ਕਈ ਇਲਾਕਿਆਂ ਵਿੱਚ ਪਿਛਲੇ ਤਿੰਨ ਘੰਟਿਆਂ ਵਿੱਚ ਭਾਰੀ ਬਾਰਸ਼ ਹੋਈ ਹੈ, ਜਦੋਂ ਕਿ ਹੋਰ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਮੁੰਬਈ ਨੂੰ ਰੈਡ ਅਲਰਟ ਕਰ ਦਿੱਤਾ ਗਿਆ ਹੈ।

ਭਾਰੀ ਮੀਂਹ ਪੈਂਣ ਕਾਰਨ ਮੁੰਬਈ ਦੇ ਨੀਵੇਂ ਇਲਾਕਿਆਂ 'ਚ ਆਇਆ ਹੜ੍ਹ, ਰੈੱਡ ਅਲਰਟ ਜਾਰੀ

ਪਿਛਲੇ ਕੁਝ ਘੰਟਿਆਂ ਦੇ ਮੀਂਹ ਵਿੱਚ ਗੋਰੇਗਾਓਂ, ਕਿੰਗ ਸਰਕਲ, ਹਿੰਦਮਾਤਾ, ਦਾਦਰ, ਸ਼ਿਵਾਜੀ ਚੌਕ, ਸ਼ੈੱਲ ਕਲੋਨੀ, ਕੁਰਲਾ ਐਸਟੀ ਡਿਪੋ, ਬਾਂਦਰਾ ਟਾਕੀਜ਼ ਅਤੇ ਸਾਅਨ ਰੋਡ 24 ਉੱਤੇ ਪਾਣੀ ਭਰਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਮਾਨ ਰਾਤ ਸਾਢੇ 12 ਵਜੇ ਦੇ ਕਰੀਬ 4.45 ਮੀਟਰ ਉੱਚੀਆਂ ਲਹਿਰਾਂ ਸਮੁੰਦਰ ਵਿੱਚ ਚੜ ਸਕਦੀਆਂ ਹਨ।

ਬੀਐਮਸੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸਮੁੰਦਰੀ ਕੰਢੇ ਜਾਂ ਹੇਠਲੇ ਇਲਾਕਿਆਂ ਵਿੱਚ ਨਾ ਜਾਣ। ਉਨ੍ਹਾਂ ਅਗਲੇ ਦੋ ਦਿਨਾਂ ਵਿੱਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਮਛੇਰਿਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਇਥੇ 4, 5 ਅਤੇ 6 ਅਗਸਤ ਨੂੰ 45-55 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ।

ABOUT THE AUTHOR

...view details