ਅਸਮ: ਹੜ੍ਹ ਕਾਰਨ 8 ਲੱਖ ਤੋਂ ਵੱਧ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਹਨ। 27 'ਚੋਂ 21 ਜ਼ਿਲ੍ਹਿਆਂ 'ਚ ਹੜ੍ਹ ਕਾਰਨ ਹਾਲਾਤ ਖ਼ਰਾਬ ਹਨ ਅਤੇ ਅਧੀਕਾਰੀਆਂ ਮੁਤਾਬਕ ਨਹਿਰਾਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵੱਧ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 27 ਹਜ਼ਾਰ ਹੈਕਟੇਅਰ ਖੇਤੀ ਦੀ ਜ਼ਮੀਨ ਹੜ੍ਹ ਦੀ ਮਾਰ ਹੇਠ ਹੈ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ 68 ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਸਮ 'ਚ ਹੜ੍ਹ ਕਾਰਨ ਮੱਚਿਆ ਹਾਹਾਕਾਰ, 8 ਲੱਕ ਤੋਂ ਵੱਧ ਲੋਕ ਪ੍ਰਭਾਵਿਤ, 6 ਲੋਕਾਂ ਦੀ ਮੌਤ - assam flood shelter
ਅਸਮ ਵਿੱਚ ਭਿਆਨਕ ਹੜ੍ਹ ਕਾਰਨ ਹਾਹਾਕਾਰ ਮੱਚੀ ਹੋਈ ਹੈ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8 ਲੱਖ ਤੋਂ ਵੱਧ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਹਨ। ਨਹਿਰਾਂ ਖਤਰੇ ਦੇ ਨਿਸ਼ਾਨ ਤੋਂ ਲਗਾਤਾਰ ਉਪਰ ਵੱਧ ਰਹੀਆਂ ਹਨ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ 68 ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਅਧੀਕਾਰੀਆਂ ਨੇ ਦੱਸਿਆ ਕਿ ਉਪਰੀ ਅਸਮ 'ਚ ਆਏ ਹੜ੍ ਦਾ ਅਸਰ ਨਿਚਲੇ ਪੱਧਰ 'ਤੇ ਵੀ ਹੋ ਰਿਹਾ ਹੈ। ਭੁਟਾਨ ਨੇ ਵੀ ਕਈ ਖੇਤਰਾਂ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਅਸਮ ਦੀ ਸਟੇਟ ਡਿਜ਼ਾਸਟਰ ਮੈਨੈਜਮੈਂਟ ਅਥਾਰਟੀ ਨੇ ਕਿਹਾ ਕਿ 17 ਜ਼ਿਲ੍ਹਿਆਂ ਵਿੱਚ ਸਥਿਤੀ ਹੋਰ ਵੀ ਮਾੜੀ ਹੈ ਅਤੇ 85 ਹਜ਼ਾਰ ਤੋਂ ਵੱਧ ਲੋਕਾਂ ਨੂੰ ਸ਼ੈਲਟਰ ਲਈ ਭੇਜਿਆ ਜਾ ਚੁੱਕਾ ਹੈ।
ਅਪਰ ਅਸਾਮ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਵੀ ਹੜ੍ਹ ਦਾ ਪਾਣੀ ਵੜ੍ਹ ਚੱਕਾ ਹੈ ਅਤੇ ਜਾਨਵਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਅ 'ਤੇ ਵਾਹਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫ਼ਰੈਂਸਿੰਗ ਰਾਹੀਂ ਇਲਾਕੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹਿਦਾਇਤ ਦਿੱਤੀ ਕਿ ਐਮਰਜੈਂਸੀ ਵੇਲੇ ਆਉਣ ਵਾਲੀਆਂ ਕਾਲਾਂ ਦਾ ਫ਼ੌਰਨ ਜਵਾਬ ਦਿੱਤਾ ਜਾਵੇ।