ਨਵੀਂ ਦਿੱਲੀ: ਦੇਸ਼ ਭਰ ਦੇ ਕਈ ਖੇਤਰਾਂ 'ਚ ਹੜ੍ਹ ਕਾਰਨ ਹਾਹਾਕਾਰ ਮਚੀ ਹੋਈ ਹੈ। ਕੇਰਲਾ ਤੋਂ ਕਰਨਾਟਕਾ, ਗੁਜਰਾਤ, ਮਹਾਰਾਸ਼ਟਰ ਦੇ ਕਈ ਹਿੱਸੇ ਹੜ੍ਹ ਦੀ ਚਪੇਟ 'ਚ ਹਨ। ਐਨਆਰਡੀਐਫ਼ ਦੀਆਂ ਟੀਮਾਂ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ 'ਚ ਲੱਗੀਆਂ ਹੋਈਆਂ ਹਨ। ਦੇਸ਼ ਦੇ 9 ਸੂੱਬੇ ਹੜ੍ਹ ਦੀ ਚਪੇਟ 'ਚ ਹਨ। ਹੜ੍ਹ ਕਾਰਨ ਹੁਣ ਤੱਕ 221 ਲੋਕਾਂ ਦੀ ਮੌਤ ਹੋ ਗਈ ਹੈ, ਕਈ ਅਜੀਹੇ ਲੋਕ ਵੀ ਹਨ ਜੋ ਲਾਪਤਾ ਹਨ। ਕੇਰਲਾ 'ਚ ਪਿਛਲੇ ਸਾਲ ਵੀ ਹੜ੍ਹ ਨੇ ਜਾਨਲੇਵਾ ਤਬਾਹੀ ਮਚਾਈ ਸੀ। ਇਸ ਵਾਰ ਵੀ ਕੇਰਲ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਕੇਰਲ 'ਚ ਕਈ ਦਿਨਾਂ ਮਗਰੋਂ ਐਤਵਾਰ ਨੂੰ ਵੀ ਮੀਂਹ ਜਾਰੀ ਰਿਹਾ ਜਦਕਿ ਮਾਨਸੂਨ ਦੇ ਕਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ 71 ਹੋ ਗਈ, ਰਾਜ ਭਰ ਵਿੱਚ ਰਾਹਤ ਕੈਂਪਾਂ ਵਿੱਚ 2.27 ਲੱਖ ਤੋਂ ਵੱਧ ਲੋਕ ਪਨਾਹ ਦਿੱਤੀ ਗਈ ਹੈ।
ਇਸ ਸਬੰਧੀ ਕਾਂਗਰਸ ਆਗੂ ਅਤੇ ਵਯਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਪੀਐਮ ਨੂੰ ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਐਤਵਾਰ ਨੂੰ ਵਯਨਾਡ ਪੁੱਜੇ ਰਾਹੁਲ ਨੇ ਲੋਕਾਂ ਦੀ ਸਥਿਤੀ ਨੂੰ ਵੇਖਦੇ ਹੋਇਆ ਉਨ੍ਹਾਂ ਰਾਜ ਤੇ ਕੇਂਦਰ ਸਰਕਾਰ ਤੋਂ ਇਸ ਕੁਦਰਤੀ ਬਿਪਤਾ ਨਾਲ ਲੜ ਰਹੇ ਲੋਕਾਂ ਨੂੰ ਤੂਰੰਤ ਮਦਦ ਕਰਨ ਦੀ ਅਪੀਲ ਕੀਤੀ ਹੈ।