ਪੰਜਾਬ

punjab

ETV Bharat / bharat

ਹੜ੍ਹ ਨਾਲ ਖ਼ਤਰੇ 'ਚ ਜਿੰਦੜੀਆਂ, 70 ਲੱਖ ਲੋਕ ਪ੍ਰਭਾਵਿਤ, ਕਰੀਬ 50 ਦੀ ਮੌਤ

ਹੜ੍ਹ ਕਾਰਨ ਆਸਾਮ, ਬਿਹਾਰ ਸਮੇਤ ਪੂਰੇ ਉੱਤਰ ਪੂਰਬੀ ਭਾਰਤ 'ਚ ਹਾਲਾਤ ਬੇਹੱਦ ਖਰਾਬ ਹਨ। ਹੁਣ ਤੱਕ ਹੜ੍ਹ ਕਾਰਨ ਲਗਭਗ 50 ਲੋਕਾਂ ਦੀ ਮੌਤ ਹੋ ਗਈ ਹੈ।

ਡਿਜ਼ਾਈਨ ਫੋਟੋ।

By

Published : Jul 16, 2019, 7:17 PM IST

ਨਵੀਂ ਦਿੱਲੀ: ਆਸਾਮ, ਬਿਹਾਰ ਸਮੇਤ ਪੂਰੇ ਉੱਤਰ ਪੂਰਬੀ ਭਾਰਤ 'ਚ ਹੜ੍ਹ ਨਾਲ ਹਾਲਾਤ ਬੇਹੱਦ ਗੰਭੀਰ ਬਣੇ ਹੋਏ ਹਨ। ਉੱਥੇ ਹੀ ਮਰਨ ਵਾਲਿਆਂ ਦਾ ਆਂਕੜਾ ਵੀ ਵੱਧਦਾ ਜਾ ਰਿਹਾ ਹੈ। ਹੁਣ ਤੱਕ ਲਗਭਗ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਕੁਦਰਤੀ ਪ੍ਰਕੋਪ ਨਾਲ ਕਰੀਬ 70 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਬਿਹਾਰ ਦੇ 12 ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਨ੍ਹਾਂ ਇਲਾਕਿਆਂ 'ਚ ਪਾਣੀ ਭਰਨ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

NDRF ਦੀਆਂ 119 ਟੀਮਾਂ ਤਾਇਨਾਤ
ਆਸਾਮ ਅਤੇ ਬਿਹਾਰ ਸਮੇਤ ਦੇਸ਼ ਭਰ ਦੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਨੈਸ਼ਨਲ ਡਿਜ਼ਾਸ‍ਟਰ ਰਿਸਪਾਂਸ ਫੋਰਸ (ਐੱਨਡੀਆਰਐਫ) ਦੀਆਂ 119 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਉੱਤੇ ਨਜ਼ਰ ਰੱਖਣ ਲਈ ਦਿੱਲ‍ੀ ਵਿੱਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ। ਆਸਾਮ ਸਰਕਾਰ ਨੇ ਹੜ੍ਹ ਦਾ ਵਿਕਰਾਲ ਰੂਪ ਵੇਖਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।

ਬਿਹਾਰ 'ਚ ਹੜ੍ਹ ਕਾਰਨ ਲੋਕ ਕਿਸ਼ਤੀਆਂ 'ਚ ਜਾਣ ਨੂੰ ਮਜਬੂਰ।
ਬਿਹਾਰ 'ਚ ਹਾਲਾਤ ਚਿੰਤਾਜਨਕਬਿਹਾਰ ਦੇ ਕਈ ਇਲਾਕਿਆਂ 'ਚ ਹੜ੍ਹ ਆਉਣ ਨਾਲ 31 ਲੋਕਾਂ ਦੀ ਮੌਤ ਹੋ ਗਈ ਹੈ। ਬਿਹਾਰ ਹੜ੍ਹ ਬਾਰੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਪਹਿਲੀ ਵਾਰ ਵਿਧਾਨਸਭਾ ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋ ਦਿਨ ਕਰੀਬ 4 ਘੰਟੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ ਕਿ ਜ਼ਿਆਦਾ ਬਾਰਿਸ਼ ਅਤੇ ਨੇਪਾਲ ਵਲੋਂ ਛੱਡੇ ਗਏ ਪਾਣੀ ਕਾਰਨ ਕਈ ਨਦੀਆਂ 'ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ, ਜਿਸ ਕਾਰਨ ਹੜ੍ਹ ਆਇਆ। ਉਨ੍ਹਾਂ ਦੱਸਿਆ ਕਿ ਬਾਗਮਤੀ ਅਤੇ ਕਮਲਾ ਬੇਲਾਨ ਨਦੀ ਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਹੈ, ਜਿਸ ਕਾਰਨ ਸ਼ਿਵਹਰ ਅਤੇ ਮੁਜ਼ੱਫਰਪੁਰ ਸਮੇਤ ਕਈ ਜ਼ਿਲ੍ਹਿਆਂ ਚ ਹੜ੍ਹ ਦੀ ਸਥਿਤੀ ਹੈ।
ਮੁੱਖ ਮੰਤਰੀ ਨੀਤੀਸ਼ ਕੁਮਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਦੇ ਹੋਏ।
ਬਿਹਾਰ ਦੇ ਦਰਭੰਗਾ 'ਚ ਹੜ੍ਹ ਕਾਰਨ ਵਹਿ ਗਿਆ ਪੁੱਲ।
ਆਸਾਮ 'ਚ ਹਾਲਾਤ ਗੰਭੀਰਆਸਾਮ 'ਚ 33 ਚੋਂ 30 ਜ਼ਿਲ੍ਹਿਆਂ ਦੇ ਕਰੀਬ 43 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਆਸਾਮ 'ਚ 4,157 ਪਿੰਡ ਦੇ 42.87 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ।
ਆਸਾਮ ਦੇ ਅਦਾਲਗੁਰੀ 'ਚ ਹੜ੍ਹ ਕਾਰਨ ਵਹਿ ਗਿਆ ਪੁੱਲ।
ਮਿਜ਼ੋਰਮ ਵਿੱਚ 32 ਪਿੰਡ, ਮੇਘਾਲਿਆ ਵਿੱਚ 1.14 ਲੱਖ ਲੋਕ ਪ੍ਰਭਾਵਿਤਮਿਜੋਰਮ ਵਿੱਚ ਖਤਲੰਗਤੁਈਪੁਈ ਨਦੀ ਵਿੱਚ ਹੜ੍ਹ ਆਉਣ ਦੇ ਕਾਰਨ 32 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਘੱਟ ਤੋਂ ਘੱਟ ਇੱਕ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਜਾਣਾ ਪਿਆ ਹੈ। ਉਥੇ ਹੀ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਮੇਘਾਲਿਆ ਵਿੱਚ ਪਿਛਲੇ ਸੱਤ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਦੇ ਕਾਰਨ ਦੋ ਨਦੀਆਂ ਵਿੱਚ ਹੜ੍ਹ ਆ ਗਈ ਹੈ, ਜਿਨ੍ਹਾਂ ਦਾ ਪਾਣੀ ਪੱਛਮ ਗਾਰੋ ਹਿਲਸ ਜ਼ਿਲ੍ਹੇ ਦੇ ਮੈਦਾਨੀ ਇਲਾਕਿਆਂ ਵਿੱਚ ਚਲਾ ਗਿਆ ਹੈ, ਜਿਸਦੇ ਨਾਲ ਘੱਟ ਤੋਂ ਘੱਟ 1.14 ਲੱਖ ਲੋਕ ਪ੍ਰਭਾਵਿਤ ਹਨ।ਮਹਾਰਾਸ਼ਟਰ ਦੇ 75 ਪਿੰਡ ਅਲਰਟ 'ਤੇਮਹਾਰਾਸ਼ਟਰ ਨਗਰ ਨਿਗਮ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਪਾਲਘਰ ਅਤੇ ਠਾਣੇ ਜ਼ਿਲ੍ਹਿਆਂ ਦੇ ਨਦੀ ਕਿਨਾਰੇ ਵਸੇ 75 ਪਿੰਡਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ, ਕਿਉਂਕਿ ਇਲਾਕੇ ਦੇ ਪ੍ਰਮੁੱਖ ਬੰਨ੍ਹਾਂ 'ਚ ਪਾਣੀ ਪੱਧਰ ਓਵਰਫਲੋ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚ ਗਿਆ ਹੈ।ਹੋਰ ਅਪਡੇਟਸ-
  • ਬਿਹਾਰ 'ਚ ਹੜ੍ਹ ਪ੍ਰਭਾਵਿਤ 12 ਜ਼ਿਲ੍ਹਿਆਂ ਵਿੱਚ ਕੁੱਲ 196 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿੱਥੇ 1,06,953 ਲੋਕਾਂ ਨੇ ਆਸਰਾ ਲਿਆ ਹੈ। ਉਨ੍ਹਾਂ ਦੇ ਭੋਜਨ ਦੇ ਪ੍ਰਬੰਧ ਲਈ 644 ਪਬਲਿਕ ਰਸੋਈਆਂ ਚਲਾਈਆਂ ਜਾ ਰਹੀਆਂ ਹਨ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਲਈ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਕੁੱਲ 26 ਟੀਮਾਂ ਨੂੰ ਲਗਾਇਆ ਗਿਆ ਹੈ।
  • ਆਸਾਮ ਦੇ ਕਾਜੀਰੰਗਾ ਨੈਸ਼ਨਲ ਪਾਰਕ ਦਾ 90 ਫ਼ੀਸਦੀ ਹਿੱਸਾ ਹੜ੍ਹ ਦੇ ਪਾਣੀ ਵਿੱਚ ਡੁੱਬ ਚੁੱਕਿਆ ਹੈ। ਆਸਾਮ ਦੇ ਗੈਂਡਿਆਂ ਦੀ ਮੁੱਖ‍ ਥਾਂ ਕਾਜੀਰੰਗਾ ਜ਼ਮੀਨੀ ਪੱਧਰ ਤੋਂ ਕਾਫ਼ੀ ਹੇਠਾਂ ਹੈ। ਇਸ ਲਈ ਮਜਬੂਰੀ ਚ ਜੰਗਲੀ ਜਾਨਵਰਾਂ ਨੂੰ ਉੱਚੇ ਸ‍ਥਾਨਾਂ ਉੱਤੇ ਸ਼ਰਨ ਲੈਣੀ ਪੈ ਰਹੀ ਹੈ।
  • ਆਸਾਮ ਵਿੱਚ ਬ੍ਰਹਿਮਪੁੱਤਰ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀ ਹੈ। ਬ੍ਰਹਿਮਪੁੱਤਰ ਦਾ ਪਾਣੀ ਗੁਹਾਟੀ ਦੇ ਉਜਾਨ ਬਾਜ਼ਾਰ ਇਲਾਕੇ ਵਿੱਚ ਭਰ ਗਿਆ ਹੈ। ਇਸ ਤੋਂ ਇਲਾਵਾ ਇਹ ਜੋਰਹਾਟ, ਤੇਜਪੁਰ, ਗੋਲਪਾਰਾ ਅਤੇ ਧੁਬਰੀ ਵਿੱਚ ਵੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕੀ ਹੈ।

ABOUT THE AUTHOR

...view details