ਬੱਲਾਰੀ: ਕਰਨਾਟਕ ਦੇ ਉੱਤਰੀ-ਪੱਛਮੀ ਅਤੇ ਨਦੀਆਂ ਦੇ ਕੰਢੇ ਵਸੇ ਇਲਾਕਿਆਂ 'ਚ ਸੂਬੇ ਦੇ 17 ਜ਼ਿਲ੍ਹੇ ਇੱਕ ਅਗਸਤ ਤੋਂ ਹੋ ਰਹੀ ਭਾਰੀ ਮੀਂਹ ਅਤੇ ਤੂਫਾਨ ਨਾਲ ਪ੍ਰਭਾਵਿਤ ਹਨ। ਬੱਲਾਰੀ ਜ਼ਿਲ੍ਹੇ ਵਿੱਚ ਤੁੰਗਭਦਰਾ ਨਦੀ ਦੇ ਕਿਨਾਰੇ ਉੱਤੇ ਸਥਿਤ ਹੰਪੀ, ਪ੍ਰਸ਼ਾਸਨ ਦੁਆਰਾ ਇੱਕ ਜਲ ਸ੍ਰੋਤ ਤੋਂ 1.70 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਪਾਣੀ ਵਿੱਚ ਡੁੱਬ ਗਿਆ ਹੈ।
ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਨਦੀ ਦੇ ਕੰਢੇ ਦੇ ਆਲੇ ਦੁਆਲੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਚਲੇ ਜਾਣ ਨੂੰ ਕਿਹਾ ਹੈ।
ਕਰਨਾਟਕ: ਹੰਪੀ 'ਚ ਵੀ ਹੜ੍ਹ ਦਾ ਖ਼ਤਰਾ, 17 ਜ਼ਿਲ੍ਹਿਆਂ 'ਚ ਹੜ੍ਹ ਮਚਾ ਰਿਹਾ ਤਬਾਹੀ - hampi tourism
ਕਰਨਾਟਕ ਦੇ 17 ਜ਼ਿਲ੍ਹਿਆਂ ਦੇ 80 ਪਿੰਡਾਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਨਾਲ ਪਿਛਲੇ 10 ਦਿਨਾਂ ਦੌਰਾਨ 26 ਲੋਕਾਂ ਦੀ ਮੌਤ ਹੋਈ ਹੈ ਅਤੇ ਲਗਭਗ 14,000 ਮਕਾਨਾਂ ਨੂੰ ਨੁਕਸਾਨ ਹੋਇਆ ਹੈ। ਕਰਨਾਟਕ ਦੇ ਕਈ ਜ਼ਿਲ੍ਹਿਆਂ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਕਹਿਰ ਦੇ ਚੱਲਦੇ ਅਗਲੇ 48 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਪਿਛਲੇ ਇੱਕ ਹਫ਼ਤੇ ਵਿੱਚ ਪੱਛਮੀ ਘਾਟ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਦੋ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆਉਣ ਨਾਲ ਤੁੰਗਭਦਰਾ ਬੰਨ੍ਹ ਦੇ ਸਾਰੇ 33 ਗੇਟ ਖੋਲ੍ਹ ਦਿੱਤੇ ਗਏ। ਜਿਸ ਤੋਂ ਬਾਅਦ ਪਾਣੀ ਹੰਪੀ ਵਿੱਚ ਵੜ ਗਿਆ ਹੈ ਜਦੋਂ ਕਿ ਕਾਂਪਲੀ ਕਿਲੇ ਦੇ ਸਾਹਮਣੇ ਦਾ ਆਂਜਨੇ ਮੰਦਿਰ ਵੀ ਅੱਧਾ ਡੁੱਬ ਗਿਆ ਹੈ। ਵਿਜੈਨਗਰ ਦੀ ਇਹ ਸਾਬਕਾ ਰਾਜਧਾਨੀ ਹੰਪੀ ਆਪਣੀ ਖੂਬਸੂਰਤ ਵਾਸਤੂਕਲਾ ਲਈ ਜਾਣੀ ਜਾਂਦੀ ਹੈ।
ਅਧਿਕਾਰੀਆਂ ਮੁਤਾਬਕ ਸੈਲਾਨੀਆਂ ਨੂੰ ਹੰਪੀ ਤੋਂ ਚਲੇ ਜਾਣ ਨੂੰ ਕਿਹਾ ਗਿਆ ਹੈ। ਬੱਲਾਰੀ ਅਤੇ ਕੋੱਪਾਲਕ ਜ਼ਿਲ੍ਹਿਆਂ ਵਿੱਚ ਨਦੀ ਦੇ ਕਿਨਾਰਿਆਂ ਉੱਤੇ ਹੇਠਲੇ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ, ਕਿਉਂਕਿ ਤੁੰਗਭਦਰਾ ਬੰਨ੍ਹ ਤੋਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ।