ਪਟਨਾ: ਬਿਹਾਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਕਈ ਇਲਾਕੇ ਇਸ ਦੀ ਚਪੇਟ ਵਿੱਚ ਆ ਗਏ ਹਨ। ਬਾਰਿਸ਼ ਦੇ ਚਲਦੇ ਹੁਣ ਤੱਕ ਨਾਲ 29 ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਦੇ ਘਰਾਂ, ਸੜਕਾਂ, ਹਸਪਤਾਲਾਂ ਵਿੱਚ ਪਾਣੀ ਵੜ ਗਿਆ ਹੈ।
ਪਾਣੀ ਵਿੱਚ ਫ਼ਸੇ ਲੋਕਾਂ ਨੂੰ ਕਿਸ਼ਤੀ ਰਾਹੀਂ ਕੱਢਿਆ ਜਾ ਰਿਹਾ ਹੈ। ਰਾਜਿੰਦਰ ਨਗਰ ਦੇ ਕਈ ਇਲਾਕਿਆਂ ਵਿੱਚ 5 ਫੀਟ ਤੋਂ ਵੱਧ ਪਾਣੀ ਭਰ ਗਿਆ ਹੈ। ਐੱਸਡੀਆਰਐੱਫ ਅਤੇ ਐਨਡੀਆਰਐੱਫ ਵੱਲੋਂ ਪਾਣੀ ਵਿਚ ਫ਼ਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਮੌਸਮ ਵਿਭਾਗ ਵੱਲੋਂ ਬਿਹਾਰ ਤੋਂ ਪਟਨਾ ਸਮੇਤ ਕਈ ਜਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 27 ਜਿਲ੍ਹਿਆਂ ਵਿੱਚ ਹੁਣ ਤੱਕ 100ਮੀਮੀ ਤੱਕ ਬਾਰਿਸ਼ ਹੋ ਚੁੱਕੀ ਹੈ।
ਹੈਲਪਲਾਇਨ ਨੰਬਰ ਜਾਰੀ
ਪਟਨਾ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ। ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਰਾਜੇਂਦਰ ਨਗਰ 947319129 ਜਾਂ 9006192686 , ਐਸਡੀਆਰਐਫ ਅਧਿਕਾਰੀ 9110099313, ਕਦਮਕੁਆਂ 8210286544 ਜਾਂ 9431295882, ਐਸਡੀਆਰਐਫ ਅਧਿਕਾਰੀ 9801598289, ਐਨ ਡੀ ਆਰ ਐਫ ਅਧਿਕਾਰੀ 9973910810 ਦੇ ਨੰਬਰ ਜਾਰੀ ਕੀਤੇ ਗਏ ਹਨ।
1 ਅਕਤੂਬਰ ਤੱਕ ਬੰਦ ਰਹਿਣਗੇ ਸਕੂਲ, ਟਰੇਨਾਂ ਰੱਦ
ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਟਨਾ ਦੇ ਸਾਰੇ ਸਰਕਾਰੀ ਅਤੇ ਨਿਜੀ ਸਕੂਲਾਂ ਨੂੰ 1 ਅਕਤੂਬਰ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਰੇਲਵੇ ਵਿਭਾਗ ਵੱਲੋਂ 30 ਟਰੇਨਾਂ ਵੀ ਰੱਦ ਅਤੇ 26 ਟਰੇਨਾਂ ਦੇ ਰੂਟ ਵੀ ਬਦਲੇ ਗਏ ਹਨ।
ਇਹ ਵੀ ਪੜੋ- ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਅੱਜ ਆ ਸਕਦੀ ਹੈ ਭਾਜਪਾ ਦੀ ਪਹਿਲੀ ਲਿਸਟ