ਸ੍ਰੀਨਗਰ: ਸੋਮਵਾਰ ਸ਼ਾਮ ਤੋਂ ਕਸ਼ਮੀਰ ਘਾਟੀ ਵਿੱਚ ਬਰਫੀਲੇ ਤੂਫ਼ਾਨ ਕਾਰਨ ਤਿੰਨ ਵੱਖ-ਵੱਖ ਥਾਵਾਂ 'ਤੇ ਪੰਜ ਜਵਾਨ ਸ਼ਹੀਦ ਹੋ ਗਏ ਹਨ ਅਤੇ 6 ਨਾਗਰਿਕਾਂ ਦੀ ਮੌਤ ਹੋ ਗਈ ਹੈ। ਕਸ਼ਮੀਰ ਘਾਟੀ ਵਿੱਚ ਭਾਰੀ ਬਰਫਬਾਰੀ ਹੋਈ ਜਿਸਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ।
ਸੂਤਰਾਂ ਮੁਤਾਬਕ ਭਾਰੀ ਤੂਫਾਨਾਂ ਨੇ ਮੰਗਲਵਾਰ ਤੜਕੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮੈਕਚਿਲ ਸੈਕਟਰ ਵਿਚ ਸੁਰੱਖਿਆ ਬਲਾਂ ਦੇ ਇਕ ਬੰਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਰਫ ਦੇ ਭਾਰੀ ਤੋਦਿਆਂ ਹੇਠਾਂ ਪੰਜ ਫ਼ੌਜੀ ਆ ਗਏ।
ਮ੍ਰਿਤਕ ਜਵਾਨਾਂ ਦੀ ਪਛਾਣ ਨਾਈਕ ਰਮੇਸ਼ਵਰ ਲਾਲ, ਨਾਇਕ ਪੁਰਸ਼ਤਮ ਕੁਮਾਰ, ਸਿਪਾਹੀ ਸੀਬੀ ਚੌਰਿਆ, ਰਣਜੀਤ ਸਿੰਘ ਅਤੇ ਬੱਚੂ ਸਿੰਘ ਵਜੋਂ ਕੀਤੀ ਗਈ ਹੈ।
ਬਾਂਦੀਪੋਰਾ ਵਿੱਚ 1 ਨਾਗਰਿਕ ਦੀ ਮੌਤ
ਇਕ ਹੋਰ ਘਟਨਾ ਵਿਚ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਖੇਤਰ ਵਿਚ ਪੁਰਾਣ ਤੁਲਾਲੀਲ ਪਿੰਡ ਵਿਚ ਤੂਫਾਨ ਆਉਣ ਨਾਲ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਗੁਰੇਜ਼ ਖੇਤਰ ਕੰਟਰੋਲ ਰੇਖਾ ਦੇ ਨਾਲ ਸਥਿਤ ਹੈ। ਮ੍ਰਿਤਕ ਨਾਗਰਿਕ ਦੀ ਪਛਾਣ ਅਬਦੁਰ ਰਹਿਮਾਨ ਵਜੋਂ ਹੋਈ ਹੈ।
ਪਿਛਲੇ ਤਿੰਨ ਸਾਲਾਂ 'ਚ ਬਰਫਬਾਰੀ ਕਾਰਨ ਦੋ ਦਰਜਨ ਤੋਂ ਵੱਧ ਫ਼ੌਜੀਆਂ ਦੀ ਹੋਈ ਮੌਤ
ਪਿਛਲੇ ਤਿੰਨ ਸਾਲਾਂ ਦੌਰਾਨ ਗੁਰੇਜ਼ ਖੇਤਰ ਵਿੱਚ ਭਾਰੀ ਬਰਫਬਾਰੀ ਵਿੱਚ ਦੋ ਦਰਜਨ ਤੋਂ ਵੱਧ ਸੈਨਿਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਗਾਂਦਰਬਲ ਜ਼ਿਲ੍ਹੇ ਦੇ ਗੁੰਡ ਕੁਲਨ ਪਿੰਡ ਵਿੱਚ ਹੋਈ ਸੀ ਜਿਸ ਵਿੱਚ ਪੰਜ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ: ਨਾਗਰਿਕਤਾ ਸੋਧ ਬਿੱਲ ਵਿਰੁੱਧ ਸੁਪਰੀਮ ਕੋਰਟ ਜਾਣ ਵਾਲਾ ਪਹਿਲਾ ਸੂਬਾ ਬਣਿਆ ਕੇਰਲ
ਇਹ ਪਿੰਡ ਸ੍ਰੀਨਗਰ-ਲੇਹ ਨੈਸ਼ਨਲ ਹਾਈਵੇ ਦੇ ਨਾਲ ਸੋਨਮਾਰਗ ਦੇ ਨੇੜੇ ਸਥਿਤ ਹੈ। ਇਸ ਖੇਤਰ ਵਿੱਚ ਹਰ ਸਾਲ ਭਾਰੀ ਬਰਫਬਾਰੀ ਹੁੰਦੀ ਹੈ ਅਤੇ ਲੱਦਾਖ ਜਾਣ ਵਾਲੀ ਸੜਕ ਘੱਟੋ-ਘੱਟ ਪੰਜ ਮਹੀਨਿਆਂ ਲਈ ਬੰਦ ਰਹਿੰਦੀ ਹੈ।
ਸੂਤਰਾਂ ਮੁਤਾਬਕ ਸੋਮਵਾਰ ਸ਼ਾਮ ਨੂੰ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਸਵੇਰੇ ਮੁੜ ਤੋਂ ਕਾਰਵਾਈ ਸ਼ੁਰੂ ਕੀਤੀ ਅਤੇ ਇਸ ਦੌਰਾਨ ਤਿੰਨ ਹੋਰ ਲਾਸ਼ਾਂ ਬਰਾਮਦ ਹੋਈਆਂ।
ਇਸ ਦੌਰਾਨ ਪੂਰੇ ਕਸ਼ਮੀਰ ਵਿੱਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਦੇ ਬਾਅਦ ਲਗਾਤਾਰ ਤੀਜੇ ਦਿਨ ਕਸ਼ਮੀਰ ਘਾਟੀ ਵਿੱਚ ਆਮ ਜੀਵਨ ਪ੍ਰਭਾਵਿਤ ਰਿਹਾ। ਖ਼ਰਾਬ ਮੌਸਮ ਨੇ ਹਵਾ ਅਤੇ ਆਵਾਜਾਈ ਨੂੰ ਪ੍ਰਭਾਵਤ ਕੀਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਕੋਈ ਉਡਾਣ ਨਹੀਂ ਭਰੀ ਗਈ ਹੈ।