ਪੰਜਾਬ

punjab

ETV Bharat / bharat

ਲਾਪਤਾ AN- 32 ਜਹਾਜ਼ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 5 ਲੱਖ ਰੁਪਏ ਦਾ ਇਨਾਮ

13 ਲੋਕਾਂ ਨੂੰ ਲੈ ਕੇ ਉਡਾਨ ਭਰਨ ਵਾਲੇ ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ AN- 32 ਦੀ ਤਲਾਸ਼ ਕਰਨ ਵਾਲੀ ਏਜੰਸੀਆਂ ਨੂੰ ਸਫ਼ਲਤਾ ਹਾਸਲ ਨਹੀਂ ਹੋ ਸਕੀ। ਇਸ ਤੋਂ ਬਾਅਦ ਪੂਰਬੀ ਹਵਾਈ ਫ਼ੌਜ ਦੇ ਏਅਰ ਆਫਿਸਰ ਕਮਾਂਡਿੰਗ ਇਨ ਚੀਫ਼ ਏਅਰ ਮਾਰਸ਼ਲ ਆਰ.ਡੀ.ਮਾਥੂਰ ਨੇ ਜਹਾਜ਼ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦਿੱਤੇ ਜਾਣ ਦਾ ਐਲਾਨ ਕੀਤਾ ਹੈ।

By

Published : Jun 9, 2019, 1:40 PM IST

ਲਾਪਤਾ AN- 32 ਜਹਾਜ਼ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 5 ਲੱਖ ਰੁਪਏ ਦਾ ਇਨਾਮ

ਨਵੀਂ ਦਿੱਲੀ: ਹਵਾਈ ਫ਼ੌਜ ਨੇ ਲਾਪਤਾ ਜਹਾਜ਼ AN- 32 ਬਾਰੇ ਜਾਣਕਾਰੀ ਦੇਣ ਵਾਲੇ ਲਈ ਪੰਜ ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਹੈ।

ਭਾਰਤੀ ਹਵਾਈ ਫ਼ੌਜ ਨੇ ਇਹ ਐਲਾਨ ਵੱਖ-ਵੱਖ ਏਜੰਸੀਆਂ ਵੱਲੋਂ ਜਹਾਜ਼ ਦੀ ਤਲਾਸ਼ ਅਭਿਆਨ ਸਫ਼ਲ ਨਾ ਹੋਣ ਤੋਂ ਬਾਅਦ ਕੀਤਾ ਹੈ। ਖ਼ਰਾਬ ਮੌਸਮ ਦੇ ਬਾਵਜੂਦ ਛੇਵੇਂ ਦਿਨ ਜਹਾਜ਼ ਦੀ ਤਲਾਸ਼ ਵਿੱਚ ਸਰਚ ਅਭਿਆਨ ਚਲਾਇਆ ਗਿਆ। ਪੂਰਬੀ ਹਵਾਈ ਫੌਜ ਦੇ ਏਅਰ ਆਫਿਸਰ ਕਮਾਂਡਿੰਗ ਇਨ ਚੀਫ਼ ਏਅਰ ਮਾਰਸ਼ਲ ਆਰ.ਡੀ.ਮਾਥੂਰ ਨੇ ਜਹਾਜ਼ ਬਾਰੇ ਜਾਣਕਾਰੀ ਦੇਣ ਵਾਲੇ ਲਈ 5 ਲੱਖ ਰੁਪਏ ਨਗਦ ਇਨਾਮ ਦਾ ਐਲਾਨ ਕੀਤਾ ਹੈ ਕਿਉਂਕਿ ਪਿਛਲੇ 6 ਦਿਨਾਂ ਤੋਂ ਲਗਾਤਾਰ ਤਲਾਸ਼ ਅਭਿਆਨ ਦੇ ਬਾਅਦ ਵੀ ਲਾਪਤਾ ਜਹਾਜ਼ ਬਾਰੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕੀਆ ਹੈ।

ਹਵਾਈ ਫੌਜ ਵੱਲੋਂ ਲਾਪਤਾ ਜਹਾਜ਼ ਨਾਲ ਸਬੰਧਤ ਜਾਣਕਾਰੀ ਨੂੰ ਸਾਂਝਾ ਕਰਨ ਲਈ ਇਹ ਫੋਨ ਨੰਬਰ ਜਾਰੀ ਕੀਤੇ ਗਏ ਹਨ।
ਫ਼ੋਨ ਨੰਬਰ - 9436499477/9402077267/9402132477

ਹਵਾਈ ਫੌਜ ਦੇ ਮੁੱਖੀ, ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਸ਼ਨੀਵਾਰ ਨੂੰ ਜੋਰਹਾਟ ਦਾ ਦੌਰਾ ਕੀਤਾ। ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਮੁੱਖੀ ਧਨੋਆ ਨੂੰ ਇਸ ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੀ ਅਤੇ ਮੌਜ਼ੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਉਹ ਲਾਪਤਾ ਜਹਾਜ਼ ਦੇ ਵਿੱਚ ਸਵਾਰ ਅਧਿਕਾਰੀਆਂ ਅਤੇ ਪਾਇਲਟਾਂ ਦੇ ਪਰਿਵਾਰਾਂ ਨੂੰ ਮਿਲੇ।

ਜ਼ਿਕਰਯੋਗ ਹੈ ਕਿ ਰੂਸ ਵੱਲੋਂ ਤਿਆਰ ਕੀਤੇ ਗਏ ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ AN- 32 ਨੇ ਸੋਮਵਾਰ ਦੀ ਰਾਤ 12.27 ਮਿਨਟ ਤੇ ਜੋਹਰਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਨ ਭਰੀ । ਇਸ ਵਿੱਚ 13 ਲੋਕ ਸਵਾਰ ਸਨ ਕਰੀਬ ਅੱਧੇ ਘੰਟੇ ਬਾਅਦ ਹੀ ਜਹਾਜ਼ ਦਾ ਰੋਡਾਰ ਨਾਲ ਸੰਪਰਕ ਟੁੱਟ ਗਿਆ। ਉਸ ਸਮੇਂ ਤੋਂ ਹੀ ਇਹ ਜਹਾਜ਼ ਲਾਪਤਾ ਹੈ।

ABOUT THE AUTHOR

...view details