ਪੰਜਾਬ

punjab

ਸੋਨੂੰ ਸੂਦ ਦੀ ਮਦਦ ਨਾਲ ਲਿਵਰ ਟਰਾਂਸਪਲਾਂਟ ਸਰਜਰੀ ਲਈ ਫਿਲਪੀਨਜ਼ ਤੋਂ ਦਿੱਲੀ ਪੁੱਜੇ 5 ਬੱਚੇ

By

Published : Aug 18, 2020, 10:05 AM IST

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਲਿਵਰ ਟਰਾਂਸਪਲਾਂਟ ਸਰਜਰੀ ਲਈ 39 ਬੱਚਿਆਂ ਨੂੰ ਫਿਲਪੀਨਜ਼ ਤੋਂ ਨਵੀਂ ਦਿੱਲੀ ਲਿਆਉਣ ਦਾ ਪ੍ਰਬੰਧ ਕਰਨਗੇ। ਇਸ ਦੇ ਤਹਿਤ ਸੋਨੂੰ ਸੂਦ ਨੇ 5 ਬੱਚਿਆਂ ਨੂੰ ਇਕ ਨਿੱਜੀ ਚਾਰਟਰਡ ਜਹਾਜ਼ ਭੇਜ ਕੇ ਦਿੱਲੀ ਲਿਆਉਣ ਵਿਚ ਸਹਾਇਤਾ ਕੀਤੀ। ਉਨ੍ਹਾਂ ਦਾ ਆਪ੍ਰੇਸ਼ਨ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਕੀਤਾ ਜਾਵੇਗਾ।

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਂਮਾਰੀ ਦੇ ਮੁਸ਼ਕਲ ਸਮੇਂ ਵਿੱਚ ਸਮਾਜਿਕ ਕੰਮ ਕਰਕੇ ਵਾਹਵਾਹੀ ਖੱਟ ਰਿਹਾ ਹੈ। ਵੀਰਵਾਰ ਨੂੰ ਸੋਨੂੰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਸ ਨੇ 39 ਛੋਟੇ ਬੱਚਿਆਂ ਨੂੰ ਫਿਲਪੀਨਜ਼ ਤੋਂ ਦਿੱਲੀ ਲਿਆਉਣ ਦਾ ਫੈਸਲਾ ਕੀਤਾ ਹੈ। ਇਹ ਬੱਚੇ ਲਿਵਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲਿਆਉਣਾ ਜ਼ਰੂਰੀ ਹੈ।

ਪੰਜ ਬੱਚਿਆਂ ਦਾ ਹੋਵੇਗਾ ਲਿਵਰ ਟ੍ਰਾਂਸਪਲਾਂਟ

ਫਿਲਪੀਨਜ਼ ਦੇ 39 ਬੱਚਿਆਂ ਵਿਚੋਂ 5 ਲਿਵਰ ਦੀ ਦੁਰਲੱਭ ਬਿਮਾਰੀ ਨਾਲ ਜੂਝ ਰਹੇ ਹਨ, ਸਾਕੇਤ ਦੇ ਮੈਕਸ ਹਸਪਤਾਲ ਵਿਚ ਉਨ੍ਹਾਂ ਦਾ ਇਕ ਵਿਲੱਖਣ, ਜੋਖਮ ਭਰਪੂਰ ਅਤੇ ਚੁਣੌਤੀਪੂਰਨ ਆਪ੍ਰੇਸ਼ਨ ਹੋਵੇਗਾ। ਇਨ੍ਹਾਂ ਪੰਜਾਂ ਬੱਚਿਆਂ ਦਾ ਲਿਵਰ ਟ੍ਰਾਂਸਪਲਾਂਟ ਹੋਣਾ ਹੈ।

ਵੇਖੋ ਵੀਡੀਓ

ਇਨ੍ਹਾਂ ਬੱਚਿਆਂ ਦੀ ਉਮਰ 2 ਮਹੀਨੇ ਤੋਂ 6 ਸਾਲ ਦੇ ਵਿਚਕਾਰ ਹੈ ਜੋ ਕਿ ਬਹੁਤ ਗਰੀਬ ਪਰਿਵਾਰ ਵਿਚੋਂ ਹਨ। ਇਨ੍ਹਾਂ ਬੱਚਿਆਂ ਦੀ ਮਾਂ ਨੇ ਆਪਣੇ ਲਿਵਰ ਦਾ ਇੱਕ ਹਿੱਸਾ ਡੋਨੇਟ ਕੀਤਾ ਹੈ। ਮਨੀਲਾ ਅਤੇ ਦਿੱਲੀ ਵਿਚਾਲੇ ਉਡਾਣ ਸੇਵਾਵਾਂ ਬੰਦ ਹੋਣ ਕਾਰਨ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਉਨ੍ਹਾਂ ਨੂੰ ਨਿੱਜੀ ਚਾਰਟਰਡ ਜਹਾਜ਼ ਭੇਜ ਕੇ ਦਿੱਲੀ ਲਿਆਉਣ ਵਿੱਚ ਸਹਾਇਤਾ ਕੀਤੀ। ਜਲਦੀ ਹੀ ਇਨ੍ਹਾਂ ਬੱਚਿਆਂ ਦਾ ਸਾਕੇਤ ਮੈਕਸ ਹਸਪਤਾਲ ਵਿੱਚ ਲਿਵਰ ਟ੍ਰਾਂਸਪਲਾਂਟ ਕੀਤਾ ਜਾਵੇਗਾ।

ਫਿਲੀਪੀਨਜ਼ ਕਰ ਰਿਹੈ ਮਦਦ

ਬੱਚਿਆਂ ਦਾ ਲਿਵਰ ਟਰਾਂਸਪਲਾਂਟ ਫਿਲੀਪੀਨਜ਼ ਦੇ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮਦਦ ਨਾਲ ਇਹ ਬੱਚੇ ਆਪਣੇ ਮਾਪਿਆਂ ਨਾਲ ਇਲਾਜ ਲਈ ਭਾਰਤ ਆਏ ਹਨ। ਫੈਡਰੇਸ਼ਨ ਅਤੇ ਉਥੇ ਦੀ ਸਰਕਾਰ ਉਨ੍ਹਾਂ ਦੇ ਇਲਾਜ ਦਾ ਖਰਚਾ ਚੁੱਕ ਰਹੀ ਹੈ।

ਬਿਲੀਅਰੀ ਐਟ੍ਰੀਸੀਆ ਕੀ ਹੈ ?

ਸਾਕੇਤ ਮੈਕਸ ਹਸਪਤਾਲ ਦੇ ਲਿਵਰ ਐਂਡ ਬਿਲੀਅਰੀ ਸਾਇੰਸਜ਼ ਇੰਸਟੀਚਿਊਟ ਦੇ ਚੇਅਰਮੈਨ ਡਾ. ਸੁਭਾਸ਼ ਗੁਪਤਾ ਨੇ ਦੱਸਿਆ ਹੈ ਕਿ ਬਿਲੀਅਰੀ ਐਟ੍ਰੀਸੀਆ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਹੈ ਜੋ ਕਿ ਨਵਜੰਮੇ ਬੱਚਿਆਂ ਵਿੱਚ ਹੁੰਦੀ ਹੈ। ਬੱਚੇ ਦੇ ਜਨਮ ਤੋਂ 2 ਤੋਂ 8 ਹਫ਼ਤਿਆਂ ਦੇ ਅੰਦਰ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣਾ ਸ਼ੁਰੂ ਹੋ ਜਾਂਦੇ ਹਨ।

ਲਿਵਰ ਵਿਚੋਂ ਇਕ ਕਿਸਮ ਦਾ ਤਰਲ ਪਦਾਰਥ ਨਿਕਲਦਾ ਹੈ। ਇਸ ਨੂੰ ਬਾਈਲ ਕਿਹਾ ਜਾਂਦਾ ਹੈ ਜੋ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਕਰਦਾ ਹੈ। ਬਾਈਲ ਚਰਬੀ ਨੂੰ ਬਚਾਉਂਦਾ ਹੈ ਅਤੇ ਲਿਵਰ ਦੀ ਗੰਦਗੀ ਤੇ ਰਹਿੰਦ-ਖੂੰਹਦ ਨੂੰ ਅੰਤੜੀਆਂ ਵੱਲ ਧੱਕਦਾ ਹੈ।

ਇਹ ਪਿਤਰੀ ਨਾੜੀ ਬਿਲੀਅਰੀ ਐਟ੍ਰੀਸੀਆ ਬਿਮਾਰੀ ਵਿਚ ਰੁਕ ਜਾਂਦੀ ਹੈ। ਇਸ ਦੇ ਕਾਰਨ, ਰਹਿੰਦ-ਖੂੰਹਦ ਪਦਾਰਥ ਲਿਵਰ ਵਿਚ ਫਸਿਆ ਰਹਿੰਦਾ ਹੈ ਜਿਸ ਕਾਰਨ ਲਿਵਰ ਸਿਰੋਸਿਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਲਿਵਰ ਫੇਲ ਹੋ ਜਾਂਦਾ ਹੈ।

ਨਵਜੰਮੇ ਬੱਚਿਆਂ ਦਾ ਸਫਲ ਲਿਵਰ ਟਰਾਂਸਪਲਾਂਟ ਕਰਨਾ ਜੰਗ ਜਿੱਤਣਾ ਹੈ

ਡਾ. ਸੁਭਾਸ਼ ਗੁਪਤਾ ਇਨ੍ਹਾਂ ਬੱਚਿਆਂ ਦਾ ਲਿਵਰ ਟ੍ਰਾਂਸਪਲਾਂਟ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਦਾ ਸਫਲਤਾਪੂਰਵਕ ਟ੍ਰਾਂਸਪਲਾਂਟ ਕਰਨਾ ਇੱਕ ਵੱਡੀ ਲੜਾਈ ਜਿੱਤਣ ਦੇ ਸਮਾਨ ਹੈ। ਇਸ ਦੇ ਲਈ ਇੱਕ ਚੰਗੀ ਬਾਲ ਰੋਗ ਦੀ ਟੀਮ ਦਾ ਹੋਣਾ ਬਹੁਤ ਮਹੱਤਵਪੂਰਨ ਹੈ।

ਇਨ੍ਹਾਂ ਨਵਜੰਮੇ ਬੱਚਿਆਂ ਦੀ ਸਰਜਰੀ ਵਿੱਚ ਪਹਿਲਾਂ ਹੀ 2 ਮਹੀਨੇ ਦੇਰੀ ਹੋ ਗਈ ਹੈ। ਅਸੀਂ ਖੁਸ਼ ਹਾਂ ਕਿ ਆਖਰਕਾਰ ਇਨ੍ਹਾਂ ਬੱਚਿਆਂ ਨੂੰ ਦਿੱਲੀ ਲਿਵਰ ਟਰਾਂਸਪਲਾਂਟ ਲਈ ਲਿਆਂਦਾ ਗਿਆ ਹੈ। ਜਿੰਨੀ ਜਲਦੀ ਸੰਭਵ ਹੋ ਸਕੇ, ਅਸੀਂ ਇਨ੍ਹਾਂ ਬੱਚਿਆਂ ਦਾ ਲਿਵਰ ਟ੍ਰਾਂਸਪਲਾਂਟ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਾਂਗੇ। ਉਹ ਸਾਰੇ ਬੱਚੇ ਜਿਨ੍ਹਾਂ ਦਾ ਲਿਵਰ ਟ੍ਰਾਂਸਪਲਾਂਟ ਕਰਨਾ ਹੈ, ਉਹ ਡਾਕਟਰ ਸ਼ਰਦ ਵਰਮਾ ਦੀ ਨਿਗਰਾਨੀ ਹੇਠ ਹਨ।

ABOUT THE AUTHOR

...view details