ਸਿਰਸਾ: ਹਰਿਆਣਾ ਦੇ ਸ਼ਹਿਰ ਸਿਰਸਾ 'ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਮਾਨਸਾ-ਸਿਰਸਾ ਰੋਡ 'ਤੇ ਪਿੰਡ ਪਨਿਹਾਰੀ ਕੋਲ ਸੰਗਤ ਨਾਲ ਭਰੀ ਗੱਡੀ ਦੀ ਤੇਲ ਦੇ ਟੈਂਕਰ ਨਾਲ ਟੱਕਰ ਹੋ ਗਈ। ਹਾਦਸੇ 'ਚ ਪੰਜ ਲੋਕਾਂ ਦੀ ਜਾਨ ਚਲੀ ਗਈ।
ਡੇਰਾ ਸਿਰਸਾ 'ਚ ਸੇਵਾ ਲਈ ਜਾ ਰਹੇ ਲੋਕਾਂ ਦਾ ਐਕਸੀਡੈਂਟ, 5 ਦੀ ਮੌਤ - ਡੇਰਾ ਸਿਰਸਾ
ਸਿਰਸਾ ਦੇ ਮਾਨਸਾ-ਸਿਰਸਾ ਰੋਡ 'ਤੇ ਇੱਕ ਗੱਡੀ ਦੀ ਤੇਲ ਦੇ ਟੈਂਕਰ ਨਾਲ ਟੱਕਰ ਹੋ ਗਈ। ਹਾਦਸੇ 'ਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ।
accident in sirsa
ਘਟਨਾ ਦਾ ਸ਼ਿਕਾਰ ਹੋਈ ਗੱਡੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੋਂ ਸਿਰਸਾ ਦੇ ਡੇਰਾ ਸੱਚਾ ਸੌਦਾ 'ਚ ਸੇਵਾ ਲਈ ਜਾ ਰਹੀ ਸੀ। ਮ੍ਰਿਤਕ ਦੇਹਾਂ ਨੂੰ ਨਾਗਰਿਕ ਹਸਪਤਾਲ 'ਚ ਪਹੁੰਚਾ ਦਿੱਤਾ ਗਿਆ ਹੈ।
ਦੂਜੇ ਪਾਸੇ, ਦੋ ਜ਼ਖ਼ਮੀਆਂ ਨੂੰ ਡੇਰੇ ਦੇ ਹਸਪਤਾਲ ਤੇ ਦੋ ਨੂੰ ਨਿਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ।