ਕੋਚੀ : ਬਿਹਾਰ ਦੀ ਰਹਿਣ ਵਾਲੀ ਸਬ-ਲੈਫਟਿਨੈਂਟ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ। ਸ਼ਿਵਾਂਗੀ ਨੇ 2 ਦਸੰਬਰ ਨੂੰ ਕੇਰਲ 'ਚ ਆਪ੍ਰੇਸ਼ਨਲ ਡਿਊਟੀ ਜੁਆਇਨ ਕੀਤੀ। ਸ਼ਿਵਾਂਗੀ ਡੌਰਨੀਅਰ ਹਵਾਈ ਜਹਾਜ਼ ਉਡਾਏਗੀ।
ਸ਼ਿਵਾਂਗੀ ਦਾ ਜਨਮ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ 'ਚ ਹੋਇਆ। ਸ਼ੁਰੂਆਤੀ ਟ੍ਰੇਨਿੰਗ ਤੋਂ ਬਾਅਦ ਪਿਛਲੇ ਸਾਲ ਸ਼ਿਵਾਂਗੀ ਨੇ ਭਾਰਤੀ ਜਲ ਸੈਨਾ ਜੁਆਇਨ ਕੀਤੀ ਸੀ। ਇਸ ਮੌਕੇ ਸ਼ਿਵਾਂਗੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਸ ਦੇ ਲਈ ਕਾਫ਼ੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ, ਆਖ਼ਿਰਕਾਰ ਮੈਂ ਇਥੇ ਹਾਂ। ਮੇਰੇ ਲਈ ਇਹ ਇੱਕ ਸ਼ਾਨਦਾਰ ਅਹਿਸਾਸ ਹੈ। ਇਸ ਦੇ ਨਾਲ ਹੀ ਮੈਂ ਟ੍ਰੇਨਿੰਗ ਦੇ ਤੀਜੇ ਪੜਾਅ ਨੂੰ ਪਾਰ ਕਰ ਲਿਆ ਹੈ।