ਪੰਜਾਬ

punjab

ETV Bharat / bharat

ਦਿੱਲੀ ਦੰਗਿਆਂ ਵਿੱਚ ਪਹਿਲੀ ਚਾਰਜਸ਼ੀਟ ਦਾਇਰ, ਗੋਲੀ ਚਲਾਉਣ ਵਾਲਾ ਸ਼ਾਹਰੁਖ ਆਰੋਪੀ

ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਪੁਲਿਸ ਨੇ ਅਦਾਲਤ ਵਿੱਚ ਪਹਿਲੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਚਾਰਜਸ਼ੀਟ ਵਿੱਚ ਸ਼ਾਹਰੁਖ ਪਠਾਨ, ਕਲੀਮ ਅਹਿਮਦ ਅਤੇ ਇਸ਼ਤਿਆਕ ਮਲਿਕ ਨੂੰ ਆਰੋਪੀ ਬਣਾਇਆ ਗਿਆ ਹੈ।

ਦਿੱਲੀ ਦੰਗੇ 2020
ਦਿੱਲੀ ਦੰਗੇ 2020

By

Published : May 1, 2020, 6:51 PM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਅਨੁਸਾਰ ਉੱਤਰ ਪੂਰਬ ਦਿੱਲੀ ਵਿੱਚ 24 ਅਤੇ 25 ਫਰਵਰੀ ਨੂੰ ਹੋਏ ਦੰਗਿਆਂ ਦੇ ਮਾਮਲੇ ਵਿੱਚ 700 ਤੋਂ ਜ਼ਿਆਦਾ ਐਫਆਈਆਰ ਦਰਜ ਹਨ। ਇਨ੍ਹਾਂ ਵਿੱਚੋਂ 26 ਫਰਵਰੀ ਨੂੰ ਜ਼ਫ਼ਰਾਬਾਦ ਥਾਣੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਹੱਤਿਆ ਕਰਨ ਦੀ ਕੋਸ਼ਿਸ ਦੇ ਦੋਸ਼ ਲਗਾਏ ਗਏ ਸੀ।

ਇਸ ਮਾਮਲੇ ਵਿੱਚ ਸ਼ਾਹਰੁਖ ਪਠਾਨ ਨਾਂਅ ਦੇ ਵਿਅਕਤੀ ਨੇ ਜ਼ਫ਼ਰਾਬਾਦ ਇਲਾਕੇ ਵਿੱਚ ਨਾ ਸਿਰਫ਼ ਗੋਲੀ ਚਲਾਈ ਸੀ ਬਲਕਿ ਹੌਲਦਾਰ ਦੀਪਕ ਨੂੰ ਪਿਸਤੌਲ ਦਿਖਾ ਕੇ ਧਮਾਕਿਆਂ ਵੀ ਦਿੱਤੀ ਸੀ। ਇਸ ਘਟਨਾ ਦੀ ਵੀਡੀਓ ਕਾਫ਼ੀ ਵਾਇਰਲ ਵੀ ਹੋਈ ਸੀ। ਇਸ ਐਫਆਈਆਰ ਨੂੰ ਲੈ ਕੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਅਨੁਸਾਰ ਸ਼ਾਹਰੁਖ ਦੇ ਖ਼ਿਲਾਫ ਅਦਾਲਤ ਵਿੱਚ 350 ਪੇਜਾਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਉਸ ਨੂੰ ਬੀਤੀ 3 ਮਾਰਚ ਨੂੰ ਕਰਾਇਮ ਬ੍ਰਾਂਚ ਦੀ ਨਾਰਕੋਟਿਕਸ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਲਹਾਲ ਉਹ ਜੇਲ੍ਹ ਵਿੱਚ ਹੈ। ਦੰਗਿਆਂ ਦੇ ਮਾਮਲੇ ਵਿੱਚ ਸਭ ਤੋਂ ਪਹਿਲਾ ਉਸਦੀ ਗ੍ਰਿਫ਼ਤਾਰੀ ਹੋਈ ਸੀ। ਜਾਂਚ ਦੇ ਦੌਰਾਨ ਇਸ ਮਾਮਲੇ ਵਿੱਚ ਕੈਰਾਨਾ ਦੇ ਰਹਿਣ ਵਾਲੇ ਕਲੀਮ ਅਹਿਮਦ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਸ਼ਾਹਰੁਖ ਨੂੰ ਛੁਪਾਉਣ ਲਈ ਜਗ੍ਹਾ ਦਿੱਤੀ ਸੀ । ਇਸਦੇ ਨਾਲ ਹੀ ਜਾਂਚ ਦੇ ਦੌਰਾਨ ਦੰਗਿਆਂ ਦੀਆਂ ਧਾਰਾਵਾਂ ਨੂੰ ਵੀ ਜੋੜਿਆ ਗਿਆ ਸੀ।

ਇਹ ਵੀ ਪੜੋ: ਕੋਰੋਨਾ ਸੰਕਟ: ਕੈਪਟਨ ਨੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ

ਦਿੱਲੀ ਪੁਲਿਸ ਦੁਆਰਾ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਸ਼ਾਹਰੁਖ ਪਠਾਨ, ਕਲੀਮ ਅਹਿਮਦ ਅਤੇ ਇਸ਼ਤਿਆਕ ਮਲਿਕ ਨੂੰ ਆਰੋਪੀ ਬਣਾਇਆ ਗਿਆ ਹੈ। ਕਲੀਮ ਨੇ ਜਿੱਥੇ ਛਪਾਉਣ ਵਿੱਚ ਉਸ ਦੀ ਮਦਦ ਕੀਤੀ ਸੀ ਤੋਂ ਉੱਥੇ ਹੀ ਇਸ਼ਤਿਹਾਕ ਵਾਰਦਾਤ ਸਮੇਂ ਸ਼ਾਹਰੁਖ ਦੇ ਨਾਲ ਮੌਜੂਦ ਸੀ। ਇਸ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਨੂੰ ਪੁਲਿਸ ਨੇ ਸ਼ਾਹਰੁਖ ਦੇ ਘਰ ਤੋਂ ਪਹਿਲਾ ਹੀ ਬਰਾਮਦ ਕਰ ਲਏ ਸੀ।

ABOUT THE AUTHOR

...view details