ਨਵੀਂ ਦਿੱਲੀ: ਹਿੰਦੂਆਂ ਦੇ ਧਾਰਮਿਕ ਸਥਾਨ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਜਾਣ ਵਾਲੇ ਅਮਰਨਾਥ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋ ਗਿਆ ਹੈ। 45 ਦਿਨੀਂ ਅਮਰਨਾਥ ਯਾਤਰਾ ਰਸਮੀ ਤੌਰ 'ਤੇ ਸੋਮਵਾਰ ਨੂੰ ਸ਼ੁਰੂ ਹੋਵੇਗੀ ਤੇ 15 ਅਗਸਤ ਨੂੰ ਸਾਵਣ ਦੀ ਪੁਰਣਮਾਸੀ ਵਾਲੇ ਦਿਨ ਸਮਾਪਤ ਹੋ ਜਾਵੇਗੀ।
ਅਮਰਨਾਥ ਲਈ ਜੰਮੂ ਤੋਂ ਪਹਿਲਾ ਜੱਥਾ ਰਵਾਨਾ - ਬਾਬਾ ਬਰਫ਼ਾਨੀ
ਬਾਬਾ ਬਰਫ਼ਾਨੀ ਦੀ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋ ਚੁੱਕਿਆ ਹੈ। ਇਸ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਫ਼ੋਟੋ
ਸੂਤਰਾਂ ਮੁਤਾਬਕ ਸ਼ਰਧਾਲੂਆਂ ਦੇ ਪਹਿਲੇ ਜੱਥੇ ਵਿੱਚ 1,051 ਸ਼ਰਧਾਲੂ ਉੱਤਰੀ ਕਸ਼ਮੀਰ ਦੇ ਬਾਲਟਾਲ ਆਧਾਰ ਸ਼ਿਵਿਰ ਤੇ 1,183 ਸ਼ਰਧਾਲੂ ਪਹਿਲਗਾਮ ਆਧਾਰ ਸ਼ਿਵਿਰ ਲਈ ਰਵਾਨਾ ਹੋਏ ਹਨ। ਸ਼ਰਧਾਲੂਆਂ ਵਿੱਚ 1,839 ਮਰਦ, 333 ਮਹਿਲਾਵਾਂ, 45 ਸਾਧੂ ਤੇ 17 ਬੱਚੇ ਹਨ।
ਉਨ੍ਹਾਂ ਕਿਹਾ ਕਿ ਤੀਰਥ ਯਾਤਰੀਆਂ ਨਾਲ ਜੱਥੇ ਵਿੱਚ ਸੁਰੱਖਿਆ ਦਸਤੇ ਵੀ ਰਵਾਨਾ ਹੋਏ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਰਾਜਮਾਰਗ 'ਤੇ ਦੁਪਹਿਰ 3 ਵਜੇ ਤੱਕ ਇੱਕ ਪਾਸੇ ਦੀ ਆਵਾਜਾਈ ਬੰਦ ਰਹੇਗੀ ਤਾਂ ਕਿ ਸ਼ਰਧਾਲੂ ਬਿਨਾਂ ਕਿਸੇ ਦੇਰੀ ਤੋਂ ਜਵਾਹਰ ਸੁਰੰਗ ਪਾਰ ਕਰ ਲੈਣ।
Last Updated : Jun 30, 2019, 1:40 PM IST