ਨਵੀਂ ਦਿੱਲੀ: ਉੱਤਰੀ ਪੱਛਮੀ ਦਿੱਲੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਰੋਹਿਨੀ ਸਥਿਤ ਦਫ਼ਤਰ ਦੇ ਬਾਹਰ ਗੋਲ਼ੀ ਚੱਲੀ ਹੈ।
ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਹੈ ਅਤੇ ਗੋਲ਼ੀ ਚਲਾਈ ਗਈ ਉਸ ਸਮੇਂ ਹੰਸਰਾਜ ਹੰਸ ਦਾ ਦਫ਼ਤਰ ਬੰਦ ਸੀ।

ਅਣਪਛਾਤੇ ਵਿਅਕਤੀ ਕਾਰ ਵਿੱਚ ਸਵਾਰ ਸਨ ਅਤੇ ਉਸ ਦੌਰਾਨ ਹੀ ਉਨ੍ਹਾਂ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਫਿਲਹਾਲ ਰੋਹਿਨੀ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉੱਤੇ ਮਾਮਲੇ ਦੀ ਜਾਂਚ ਵਿਚ ਰੁੱਝੇ ਹੋਏ ਹਨ, ਪਰ ਜਿਸ ਤਰੀਕੇ ਨਾਲ ਭਾਜਪਾ ਦੇ ਸੰਸਦ ਮੈਂਬਰ ਦੇ ਦਫਤਰ ਉੱਤੇ ਹਮਲਾ ਹੋਇਆ ਹੈ, ਇਸ ਮਾਮਲੇ ਨੂੰ ਰਾਜਨੀਤਿਕ ਰੰਜਿਸ਼ ਨਾਲ ਜੋੜਿਆ ਜਾ ਰਿਹਾ ਹੈ।