ਸੀਤਾਮੜ੍ਹੀ: ਭਾਰਤ-ਨੇਪਾਲ ਸਰਹੱਦ ਉੱਤੇ ਨੇਪਾਲ ਪੁਲਿਸ ਨੇ ਗੋਲੀਬਾਰੀ ਕੀਤੀ। ਇਸ ਦੌਰਾਨ 4 ਭਾਰਤੀਆਂ ਨੂੰ ਗੋਲੀ ਲੱਗੀ ਜਿਨ੍ਹਾਂ ਵਿੱਚੋਂ 1 ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕਾਫ਼ੀ ਗੰਭੀਰ ਹੈ।
ਦਰਅਸਲ ਕੋਰੋਨਾ ਵਾਇਰਸ ਕਾਰਨ ਨੇਪਾਲ ਵਿਚ ਵੀ ਤਾਲਾਬੰਦੀ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸੋਨਬਰਸਾ ਥਾਣਾ ਖੇਤਰ ਦੀ ਭਾਰਤ-ਨੇਪਾਲ ਸਰਹੱਦ ਪੀਪਾਰਾ ਪਾਰਸੀਨ ਪੰਚਾਇਤ ਦੇ ਲਾਲਬੰਦੀ ਜਾਨਕੀਨਗਰ ਸਰਹੱਦ ਉੱਤੇ ਹਰ ਰੋਜ਼ ਦੀ ਤਰ੍ਹਾਂ ਆਪਣਏ ਖੇਤਾਂ ਵਿੱਚ ਕੰਮ ਕਰਨ ਗਏ ਮਜ਼ਦੂਰਾਂ ਉੱਤੇ ਨੇਪਾਲ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।