ਪੰਜਾਬ

punjab

ETV Bharat / bharat

ਦਿੱਲੀ ਦੀ ਜਾਮੀਆ ਯੂਨੀਵਰਸਿਟੀ 'ਚ ਮੁੜ ਚੱਲੀ ਗੋਲੀ,  FIR ਦਰਜ - firing at Delhi

ਜਾਮੀਆ ਦੇ ਗੇਟ ਨੰਬਰ 5 'ਤੇ ਦੇਰ ਰਾਤ ਇੱਕ ਵਾਰ ਮੁੜ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਫਾਇਰਿੰਗ ਤੋਂ ਬਾਅਦ ਲੋਕਾਂ ਵਿਚਾਲੇ ਹਫੜਾ-ਦਫੜੀ ਮੱਚ ਗਈ। ਦਿੱਲੀ ਪੁਲਿਸ ਨੇ ਲੋਕਾਂ ਦੇ ਬਿਆਨਾਂ ਦੇ ਅਧਾਰ 'ਤੇ ਐੱਫਆਈਆਰ ਦਰਜ ਕੀਤੀ ਹੈ।

ਜਾਮੀਆ ਯੂਨੀਵਰਸਿਟੀ 'ਚ ਮੁੜ ਚੱਲੀ ਗੋਲੀ
ਜਾਮੀਆ ਯੂਨੀਵਰਸਿਟੀ 'ਚ ਮੁੜ ਚੱਲੀ ਗੋਲੀ

By

Published : Feb 3, 2020, 8:05 AM IST

ਨਵੀਂ ਦਿੱਲੀ: ਜਾਮੀਆ ਯੂਨੀਵਰਸਿਟੀ ਦੇ ਗੇਟ ਨੰਬਰ 5 'ਤੇ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਵਿਦਿਆਰਥੀ ਫਾਟਕ ਨੇੜੇ ਇਕੱਠੇ ਹੋਏ ਅਤੇ ਉਨ੍ਹਾਂ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪੁਲਿਸ ਨੂੰ ਮੌਕੇ ਤੋਂ ਕੋਈ ਖਾਲੀ ਕਾਰਤੂਸ ਨਹੀਂ ਮਿਲਿਆ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਲੋਕਾਂ ਦੇ ਬਿਆਨਾਂ ਦੇ ਅਧਾਰ 'ਤੇ ਐੱਫਆਈਆਰ ਦਰਜ ਕੀਤੀ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸਬੂਤਾਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜਾਮੀਆ ਯੂਨੀਵਰਸਿਟੀ 'ਚ ਮੁੜ ਚੱਲੀ ਗੋਲੀ

ਜ਼ਿਕਰਯੋਗ ਹੈ ਕਿ ਜਾਮੀਆ 'ਚ ਫਾਇਰਿੰਗ ਦੀ ਇਹ ਦੂਜੀ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀ ਇੱਕ ਦੋ-ਪਹੀਆ ਵਾਹਨ ਵਿੱਚ ਆਏ ਅਤੇ ਗੇਟ ਨੰਬਰ 5 'ਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਲੋਕਾਂ ਵਿਚਾਲੇ ਹਫੜਾ-ਦਫੜੀ ਮੱਚ ਗਈ। ਹਾਲਾਂਕਿ, ਇਸ ਘਟਨਾ ਵਿੱਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਦੋਪਹੀਆ ਵਾਹਨ ਨੰਬਰ ਡੀਐਲ 2 ਐਸ 1534 ਦੱਸਿਆ ਜਾ ਰਿਹਾ ਹੈ।

ਦੋ-ਪਹੀਆ ਵਾਹਨ ਦੀ ਪਛਾਣ

ਫਾਇਰਿੰਗ ਦੀ ਘਟਨਾ ਦੋ-ਪਹੀਆ ਵਾਹਨ ਚਾਲਕਾਂ ਵੱਲੋਂ ਕੀਤੀ ਗਈ ਸੀ। ਉਨ੍ਹਾਂ ਵਿਚੋਂ ਇੱਕ ਨੇ ਲਾਲ ਜੈਕਟ ਪਾਈ ਹੋਈ ਸੀ। ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਜਾਮੀਆ ਵਿੱਚ ਪਿਛਲੇ ਡੇਢ ਮਹੀਨੇ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਦੌਰਾਨ 2 ਦਿਨ ਪਹਿਲਾਂ ਜਾਮੀਆ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਫਾਇਰਿੰਗ ਹੋਈ ਸੀ, ਜਿਸ ਵਿੱਚ ਇੱਕ ਵਿਦਿਆਰਥੀ ਨੂੰ ਗੋਲੀ ਲੱਗੀ ਸੀ। ਦੇਰ ਨਾਲ ਮੁੜ ਤੋਂ ਗੋਲੀ ਮਾਰਨ ਦੀ ਇੱਕ ਘਟਨਾ ਵਾਪਰੀ ਹੈ।

ABOUT THE AUTHOR

...view details