ਨਵੀਂ ਦਿੱਲੀ: ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਕੋਲ ਇੱਕ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ ਕਾਰਨ 43 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਿੱਲੀ: ਫ਼ੈਕਟਰੀ 'ਚ ਲੱਗੀ ਭਿਆਨਕ ਅੱਗ ਦੌਰਾਨ ਫਾਇਰਮੈਨ ਨੇ ਬਚਾਈ 11 ਲੋਕਾਂ ਦੀ ਜਾਨ
ਦਿੱਲੀ ਵਿੱਚ ਸਥਿਤ ਅਨਾਜ ਮੰਡੀ ਵਿਖੇ ਇੱਕ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੌਰਾਨ ਇੱਕ ਫਾਇਰਮੈਨ ਨੇ ਉੱਥੇ ਫ਼ਸੇ 11 ਲੋਕਾਂ ਨੂੰ ਬੱਚਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।
ਫੈਕਟਰੀ ਵਿੱਚ ਲੱਗੀ ਅੱਗ ਇਨ੍ਹੀ ਭਿਆਨਕ ਸੀ ਕਿ ਲੋਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਅਸਮਰੱਥ ਹੋ ਰਹੇ ਸਨ। ਉਸ ਦੌਰਾਨ ਮਦਦ ਲਈ ਇਮਾਰਤ 'ਚ ਦਾਖਲ ਹੋਣ ਵਾਲੇ ਫਾਇਰਮੈਨਾਂ ਵਿਚੋਂ ਰਾਜੇਸ਼ ਸ਼ੁਕਲਾ ਨੇ ਫੈਕਟਰੀ ਵਿੱਚ ਫ਼ਸੇ 11 ਲੋਕਾਂ ਦੀ ਜਾਨ ਬਚਾਈ। ਇਸ ਬਚਾਅ ਮੁਹਿੰਮ ਦੌਰਾਨ ਰਾਜੇਸ਼ ਦੇ ਪੈਰ 'ਚ ਸੱਟ ਲੱਗੀ ਹੈ ਜਿਸ ਕਾਰਨ ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਹਸਪਤਾਲ 'ਚ ਰਾਜੇਸ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜੇਸ਼ ਨੂੰ ਅਸਲੀ ਹੀਰੋ ਦੱਸਿਆ ਅਤੇ ਉਸ ਦੀ ਬਹਾਦੁਰ ਦੀ ਸ਼ਲਾਘਾ ਕੀਤੀ। ਜੈਨ ਨੇ ਟਵੀਟ ਕਰਦੇ ਹੋਏ ਕਿਹਾ ਕਿ 'ਫਾਇਰਮੈਨ ਰਾਜੇਸ਼ ਸ਼ੁਕਲਾ ਅਕਲੀ ਹੀਰੋ ਹੈ। ਉਹ ਅੱਗ ਵਾਲੀ ਇਮਾਰਤ ਅੰਦਰ ਦਾਖਲ ਹੋਣ ਵਾਲੇ ਫਾਇਰਮੈਨਾਂ 'ਚ ਸ਼ਾਮਲ ਸੀ ਅਤੇ ਉਸ ਨੇ 11 ਲੋਕਾਂ ਦੀ ਜਾਨ ਬਚਾਈ। ਹੱਡੀ 'ਚ ਸੱਟ ਲੱਗਣ ਦੇ ਬਾਵਜੂਦ ਉਸ ਨੇ ਅੰਤ ਤੱਕ ਆਪਣਾ ਕੰਮ ਕੀਤਾ। ਇਸ ਹੀਰੋ ਦੀ ਬਹਾਦਰੀ ਨੂੰ ਸਲਾਮ।"
ਦੱਸ ਦਈਏ ਕਿ ਰਾਜੇਸ਼ ਮੂਲ ਰੂਪ ਤੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਹਨ। ਉਹ ਦਿੱਲੀ ਫਾਇਰ ਬ੍ਰਿਗੇਡ 'ਚ ਤਾਇਨਾਤ ਹਨ। ਇਸ ਤੋਂ ਪਹਿਲਾਂ ਸਾਲ 2000 'ਚ ਵੀ ਉਨ੍ਹਾਂ ਨੇ ਗੁਜਰਾਤ ਦੇ ਭੂਚਾਲ ਦੌਰਾਨ ਕਈ ਲੋਕਾਂ ਦੀ ਜਾਨ ਬਚਾਈ ਸੀ।