ਪੰਜਾਬ

punjab

ETV Bharat / bharat

ਭਾਈ ਦੂਜ ਵਾਲੇ ਦਿਨ ਵਾਪਰਿਆ ਦਰਦਨਾਕ ਹਾਦਸਾ - himachal pradesh update

ਸੋਮਵਾਰ ਦੀ ਰਾਤ ਨੂੰ ਢਾਈ ਵਜੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਨੀਂਦ ਆਉਣ ਕਾਰਨ ਨੌਜਵਾਨ ਨੂੰ ਘਰ ਵਿੱਚ ਲੱਗੀ ਅੱਗ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੀ ਭੈਣ ਭਾਈ ਦੂਜ ਮਨਾਉਣ ਲਈ ਘਰ ਆ ਰਹੀ ਸੀ।

ਫ਼ੋਟੋ

By

Published : Oct 29, 2019, 3:06 PM IST

ਕੁੱਲੂ: ਜਿੱਥੇ ਅੱਜ ਭਾਈ ਦੂਜ ਮੌਕੇ ਹਰ ਪਾਸੇ ਭੈਣਾਂ ਵਲੋਂ ਭਰਾਵਾਂ ਨੂੰ ਤਿਲਕ ਲਗਾ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੀਆਂ ਹਨ, ਉੱਥੇ ਹੀ, ਅੱਜ ਇਸ ਸ਼ੁਭ ਮੌਕੇ ਇੱਕ ਭੈਣ ਕੋਲੋਂ ਉਸ ਦਾ ਭਰਾ ਹਮੇਸ਼ਾ ਲਈ ਦੂਰ ਹੋ ਗਿਆ। ਸੋਮਵਾਰ ਦੁਪਹਿਰ 2.30 ਵਜੇ ਜ਼ਿਲ੍ਹੇ ਦੀ ਮਣੀਕਰਣ ਘਾਟੀ ਵਿੱਚ ਬਰਸ਼ੈਣੀ ਦੇ ਵਾਰਡ ਨੰਬਰ 4 ਵਿਚ ਇਕ ਘਰ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ 19 ਸਾਲਾ ਰਾਹੁਲ ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਮ੍ਰਿਤਕ ਘਰ ਵਿੱਚ ਇਕੱਲਾ ਸੀ। ਕੁੱਲੂ ਕਾਲਜ ਵਿਚ ਪੜ੍ਹ ਰਹੀ ਮ੍ਰਿਤਕ ਦੀ ਵੱਡੀ ਭੈਣ ਮੰਗਲਵਾਰ ਨੂੰ ਆਪਣੇ ਭਰਾ ਨੂੰ ਭਾਈ ਦੂਜ 'ਤੇ ਤਿਲਕ ਲਗਾਉਣ ਲਈ ਘਰ ਆ ਰਹੀ ਸੀ। ਇਸ ਲਈ ਨੌਜਵਾਨ ਦੇ ਮਾਪੇ ਧੀ ਨੂੰ ਲਿਆਉਣ ਲਈ ਕੁੱਲੂ ਗਏ ਹੋਏ ਸਨ।

ਇਹ ਵੀ ਪੜ੍ਹੋ: ਬੁਲੰਦਸ਼ਹਿਰ ਮਾਮਲਾ: ਇੰਸਪੈਕਟ ਸੁਬੋਧ ਦੇ ਕਤਲ ਦੇ ਦੋਸ਼ੀ ਦਾ ਲਗਾਇਆ ਬੁੱਤ

ਘਟਨਾ ਸਮੇਂ ਨੌਜਵਾਨ ਰਾਤ ਨੂੰ ਘਰ ਵਿੱਚ ਇੱਕਲਾ ਸੌਂ ਰਿਹਾ ਸੀ। ਇਸ ਦੌਰਾਨ ਘਰ ਨੂੰ ਅੱਗ ਲੱਗ ਗਈ। ਨੀਂਦ ਆਉਣ ਕਾਰਨ ਨੌਜਵਾਨ ਨੂੰ ਘਰ ਵਿੱਚ ਲੱਗੀ ਅੱਗ ਦਾ ਪਤਾ ਨਹੀਂ ਲੱਗ ਸਕਿਆ। ਧੂੰਏਂ ਕਾਰਨ ਦਮ ਘੁੱਟ ਜਾਣ ਕਾਰਨ ਅਤੇ ਝੁਲਸਣ ਨਾਲ ਨੌਜਵਾਨ ਦੀ ਮੌਤ ਹੋ ਗਈ।

ABOUT THE AUTHOR

...view details