ਨਵੀਂ ਦਿੱਲੀ / ਗ੍ਰੇਟਰ ਨੋਇਡਾ: ਬੁੱਧਵਾਰ ਸਵੇਰੇ 7 ਵਜੇ ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ ਥਾਣਾ ਖੇਤਰ ਦੇ ਸੈਕਟਰ -148 ਸਥਿਤ ਨੋਇਡਾ ਪਾਵਰ ਕਾਰਪੋਰੇਸ਼ਨ ਲਿਮਟਡ (ਐਨਪੀਸੀਐਲ) ਦੇ ਬਿਜਲੀ ਸਟੇਸ਼ਨ ਉੱਤੇ ਇੱਕ ਤਕਨੀਕੀ ਨੁਕਸ ਕਾਰਨ ਅੱਗ ਲੱਗ ਗਈ। ਅੱਗ ਬੁਝਾਊ ਅਮਲੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਕਾਰਨ ਗ੍ਰੇਟਰ ਨੋਇਡਾ ਦੇ ਕਈ ਹਿੱਸਿਆਂ ਵਿਚ ਬਿਜਲੀ ਗੁੱਲ ਹੋ ਗਈ ਹੈ। ਬਿਜਲੀ ਘਰ ਦੇ ਕਈ ਟਰਾਂਸਫਾਰਮਰ ਅੱਗ ਦੀ ਲਪੇਟ ਵਿਚ ਆ ਗਏ ਹਨ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁੱਝ ਸਾਫ਼ ਪਤਾ ਨਹੀਂ ਚੱਲ ਸਕਿਆ ਹੈ।