ਨਵੀਂ ਦਿੱਲੀ: ਨਰੇਲਾ ਦੀ ਭੋਰਗੜ੍ਹ ਇੰਡਸਟਰੀਅਲ ਏਰੀਆ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਐਤਵਾਰ ਰਾਤ ਅੱਗ ਲੱਗ ਗਈ। ਮੌਕੇ ਉੱਤੇ ਅੱਗ ਬੁਝਾਊ ਦਸਤੇ ਦੀਆਂ 15 ਗੱਡੀਆਂ ਮੌਜੂਦ ਸਨ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।
ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਫੈਕਟਰੀ ਵਿੱਚ ਪਏ ਮਾਲ ਦਾ ਕਾਫੀ ਨੁਕਸਾਨ ਹੋ ਗਿਆ। ਪੂਰੀ ਫੈਕਟਰੀ ਅੱਗ ਕਾਰਨ ਝੁਲਸ ਗਈ ਹੈ।