ਮੁੰਬਈ: ਮੁੰਬਈ ਦੇ ਬਾਂਦਰਾ ਇਲਾਕੇ 'ਚ ਸਥਿਤ MTNL ਦੀ ਬਿਲਡਿੰਗ 'ਚ ਲੱਗੀ ਅੱਗ ਨੂੰ ਕਾਬੂ ਪਾ ਲਿਆ ਗਿਆ ਹੈ। ਉੱਥੇ ਹੀ ਇਸ ਵਿੱਚ ਫਸੇ ਸਾਰੇ ਲੋਕਾਂ ਨੂੰ ਵੀ ਬਚਾ ਲਿਆ ਗਿਆ ਹੈ। ਫ਼ਿਲਹਾਲ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਮੁੰਬਈ: MTNL ਬਿਲਡਿੰਗ 'ਚ ਲੱਗੀ ਅੱਗ 'ਤੇ ਪਾਇਆ ਗਿਆ ਕਾਬੂ, ਕੋਈ ਜਾਨੀ ਨੁਕਸਾਨ ਨਹੀਂ
ਮੁੰਬਈ ਦੇ ਬਾਂਦਰਾ 'ਚ ਸੋਮਵਾਰ ਨੂੰ MTNL ਬਿਲਡਿੰਗ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਫ਼ੋਟੋ
ਭਾਰਤ ਨੇ ਰਚਿਆ ਇਤਿਹਾਸ, ਲਾਂਚ ਹੋਇਆ ਚੰਦਰਯਾਨ-2
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮੁੰਬਈ ਦੀ MTNL ਬਿਲਡਿੰਗ 'ਚ ਅੱਗ ਲੱਗ ਗਈ ਸੀ, ਜਿਸ ਵਿੱਚ ਕਰੀਬ 100 ਲੋਕ ਫ਼ਸੇ ਸਨ। ਬਚਾਅ ਕਾਰਜ ਲਈ ਦਮਕਲ ਵਿਭਾਗ ਦੀ 14 ਗੱਡੀਆਂ ਮੌਕੇ 'ਤੇ ਪਹੁੰਚੀਆਂ ਸਨ। ਦਮਕਲ ਵਿਭਾਗ ਦਾ 25 ਸਾਲਾ ਇੱਕ ਕਰਮਚਾਰੀ ਸਾਗਰ ਸਾਲਵੇ ਬਚਾਅ ਕਾਰਜ ਦੌਰਾਨ ਧੂੰਏਂ ਦੀ ਚਪੇਟ 'ਚ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ। ਹੁਣ ਸਾਗਰ ਸਾਲਵੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫਿਲਹਾਲ ਬਿਲਡਿੰਗ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
Last Updated : Jul 22, 2019, 10:39 PM IST