ਨਵੀਂ ਦਿੱਲੀ: ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਐਮਰਜੈਂਸੀ ਵਾਰਡ ਨੇੜੇ ਪੀਸੀ ਬਲਾਕ ਵਿੱਚ ਸ਼ਨੀਵਾਰ ਦੁਪਹਿਰ ਨੂੰ ਅਚਾਨਕ ਲਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਅੱਗ ਪਹਲੀ ਤੇ ਦੂਜੀ ਮੰਜਿਲ 'ਤੇ ਲਗੀ ਸੀ। ਸੁਰੱਖਿਆ ਦੇ ਲਿਹਾਜ ਤੋਂ ਜਲਦ ਤੋਂ ਜਲਦ ਬਿਲਡਿੰਗ ਨੂੰ ਖ਼ਾਲੀ ਕਰਵਾਇਆ ਗਿਆ ਹੈ। ਇਸ ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਉਣ ਦਸਤੇ ਦੀਆਂ 34 ਗੱਡੀਆਂ ਮੌਕੇ 'ਤੇ ਮੌਜੂਦ ਸਨ।
AIIMS Fire: ਏਮਜ਼ 'ਚ ਲੱਗੀ ਭਿਆਨਕ ਅੱਗ 'ਤੇ ਪਾਇਆ ਗਿਆ ਕਾਬੂ - ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼
ਦਿੱਲੀ ਦੇ ਏਮਜ਼ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਉਣ ਦਸਤੇ ਦੀਆਂ 34 ਗੱਡੀਆਂ ਮੌਕੇ 'ਤੇ ਮੌਜੂਦ ਸਨ।
ਫ਼ੋਟੋ
ਫ਼ਿਲਹਾਲ ਅੱਗ ਲਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਪਾਇਆ ਹੈ। ਇਸ ਤੋਂ ਪਹਿਲਾ ਅੱਗ ਬੁਝਾਏ ਜਾਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ।
ਵੀਡੀਓ
ਉਨ੍ਹਾਂ ਟਵਿੱਟਰ 'ਤੇ ਲਿਖਿਆ,' ਏਮਜ਼ ਦੀ ਇਮਾਰਤ 'ਚ ਲੱਗੀ ਅੱਗ ਨੂੰ ਜਲਦ ਤੋਂ ਜਲਦ ਕਾਬੂ' ਚ ਲਿਆਇਆ ਜਾਵੇਗਾ। ਫਾਇਰ ਸਰਵਿਸ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਫਾਇਰ ਸਰਵਿਸ ਕਰਮਚਾਰੀਆਂ ਨੂੰ ਆਪਣਾ ਕੰਮ ਕਰਨ ਦੇਣ।'' ਜ਼ਿਕਰਯੋਗ ਹੈ ਕਿ ਇਸ ਸਮੇਂ ਸਾਬਕਾ ਖ਼ਜਾਨਾ ਮੰਤਰੀ ਅਰੁਣ ਜੇਟਲੀ ਦੀ ਹਾਲਾਤ ਨਾਜ਼ੁਕ ਹੋਣ ਕਾਰਨ ਉਹ ਏਮਜ਼ 'ਚ ਭਰਤੀ ਹਨ।
Last Updated : Aug 18, 2019, 4:47 AM IST