ਨਵੀਂ ਦਿੱਲੀ: ਸਾਉਥ ਦਿੱਲੀ ਦੇ ਜ਼ਾਕਿਰ ਨਗਰ ਇਲਾਕੇ ਵਿੱਚ ਸਥਿਤ ਇੱਕ ਬਹੁ–ਮੰਜ਼ਿਲਾ ਇਮਾਰਤ ਨੂੰ ਦੇਰ ਰਾਤ ਅੱਗ ਲੱਗ ਗਈ। ਹਾਦਸੇ ਵਿੱਚ 6 ਲੋਕਾਂ ਦੀ ਮੌਤ ਅਤੇ 11 ਲੋਕ ਜ਼ਖਮੀ ਹੋਏ ਹਨ।
ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਗ–ਬੁਝਾਊ ਅਮਲੇ ਦੇ ਜਵਾਨਾਂ ਨੇ ਇਸ ਇਮਾਰਤ ਵਿੱਚੋਂ 20 ਦੇ ਲਗਭਗ ਵਿਅਕਤੀਆਂ ਨੂੰ ਬਚਾਇਆ ਹੈ। ਇਸ ਹਾਦਸੇ ਵਿੱਚ ਸੱਤ ਕਾਰਾਂ ਤੇ ਅੱਠ ਮੋਟਰ–ਸਾਇਕਲ ਵੀ ਸੜ ਕੇ ਸੁਆਹ ਹੋ ਗਏ। ਅੱਗ ਉੱਤੇ ਕਾਬੂ ਤਾਂ ਪਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਅੱਗ ਬਿਜਲੀ ਦੀਆਂ ਤਾਰਾਂ ਦੇ ਸ਼ਾਟ–ਸਰਕਿਟ ਕਾਰਨ ਲੱਗੀ ਹੈ।