ਨਵੀਂ ਦਿੱਲੀ: ਦ ਪਾਰਕ ਹੋਟਲ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਅੱਜ ਸਵੇਰੇ ਉੱਥੇ ਅੱਗ ਲੱਗ ਗਈ। ਏਡੀਸੀਪੀ ਦੀਪਕ ਯਾਦਵ ਨੇ ਦੱਸਿਆ ਕਿ ਇਸ ਬਾਰੇ ਪਹਿਲਾ ਕੋਈ ਜਾਣਕਾਰੀ ਨਹੀਂ ਪਹੁੰਚੀ ਸੀ, ਪਰ ਕਰੀਬ 11:45 ਵਜੇ ਰਾਜਿੰਦਰ ਨਗਰ ਪੀਐਸ ਤੋਂ ਸੂਚਨਾ ਮਿਲੀ ਕਿ ਹੋਟਲ ਵਿੱਚ ਅੱਗ ਲੱਗ ਗਈ ਹੈ।
ਏਡੀਸੀਪੀ ਦੀਪਕ ਨੇ ਦੱਸਿਆ ਕਿ ਇਸ ਹਾਦਸੇ ਵਿੱਚ 15 ਲੋਕ ਜਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 15 ਚੋਂ 12 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।