ਪੰਜਾਬ

punjab

ETV Bharat / bharat

7 ਘੰਟਿਆਂ ਦੀ ਕਰੜੀ ਮਸ਼ੱਕਤ ਤੋਂ ਬਾਅਦ ਪਾਇਆ ਗਿਆ ਸੂਰਤ 'ਚ ਅੱਗ 'ਤੇ ਕਾਬੂ, ਕਰੋੜਾਂ ਦਾ ਨੁਕਸਾਨ - ਗੁਜਰਾਤ ਦੇ ਸੂਰਤ ਵਿੱਚ ਰਘੂਬੀਰ

ਗੁਜਰਾਤ ਦੇ ਸੂਰਤ ਵਿੱਚ ਰਘੂਬੀਰ ਟੈਕਸਟਾਈਲ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਸੀ। ਕਈ ਘੰਟਿਆਂ ਦੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਅੱਗ ਨਾਲ ਰਘੂਬੀਰ ਟੈਕਸਟਾਈਲ ਨੂੰ 250 ਕਰੋੜ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਗੁਜਰਾਤ ਦੇ ਸੂਰਤ ਵਿੱਚ ਅੱਗ
ਗੁਜਰਾਤ ਦੇ ਸੂਰਤ ਵਿੱਚ ਅੱਗ

By

Published : Jan 21, 2020, 8:48 AM IST

Updated : Jan 21, 2020, 1:09 PM IST

ਅਹਿਦਾਬਾਦ: ਗੁਜਰਾਤ ਦੇ ਸੂਰਤ ਵਿੱਚ ਰਘੂਬੀਰ ਟੈਕਸਟਾਈਲ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਸੀ। ਕਈ ਘੰਟਿਆਂ ਦੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਅੱਗ ਨਾਲ ਰਘੂਬੀਰ ਟੈਕਸਟਾਈਲ ਨੂੰ 250 ਕਰੋੜ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਉਥੇ ਹੀ ਭਿਆਨਕ ਅੱਗ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਵਿੱਚ ਕਿਸ ਦੀ ਮੌਤ ਹੋਣ ਦੀ ਖਬਰ ਨਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਰੋਲੀ ਇਲਾਕੇ ਦੇ ਵੱਡੇ ਕੱਪੜਾ ਬਾਜ਼ਾਰ ਰਘੂਬੀਰ ਕੰਪਲੈਕਸ ਵਿੱਚ ਅੱਗ ਲੱਗਣ ਨਾਲ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ।

ਇਹ ਵੀ ਪੜੋ: CAA ਦੇ ਸਮਰਥਨ 'ਚ ਅਮਿਤ ਸ਼ਾਹ ਦੀ ਰੈਲੀ ਅੱਜ, ਵੱਡੀ ਗਿਣਤੀ 'ਚ ਸ਼ਾਮਲ ਹੋ ਸਕਦੇ ਹਨ ਸਮਰਥਕ

ਅਧਿਕਾਰੀ ਨੇ ਦੱਸਿਆ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਸ਼ਹਿਰ ਭਰ ਤੋਂ 60 ਗੱਡੀਆਂ ਘਟਨਾ ਸਥਾਨ 'ਤੇ ਪਹੁੰਚੀਆ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਪਤਾ ਨਹੀ ਲੱਗਿਆ। ਹਾਲਾਕਿ ਕਾਫੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ।

Last Updated : Jan 21, 2020, 1:09 PM IST

ABOUT THE AUTHOR

...view details