ਦਿੱਲੀ: ਨਿਊ ਰੋਹਤਕ ਰੋਡ ਉੱਤੇ ਲਿਬਰਟੀ ਸਿਨੇਮਾ ਨੇੜੇ ਸਰਾਏ ਰੋਹਿਲਾ ਵਿਖੇ ਝੁੱਗੀਆਂ ਵਿੱਚ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਵਾਲੀ ਥਾਂ 'ਤੇ ਅੱਗ ਦੇ 4 ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
ਦਿੱਲੀ: ਸਰਾਏ ਰੋਹਿਲਾ ਵਿਖੇ ਝੁੱਗੀਆਂ ਨੂੰ ਲੱਗੀ ਅੱਗ 'ਤੇ ਪਾਇਆ ਕਾਬੂ - ਸਰਾਏ ਰੋਹਿਲਾ ਵਿਖੇ ਝੁੱਗੀਆਂ ਵਿੱਚ ਲੱਗੀ ਅੱਗ
ਦਿੱਲੀ ਵਿੱਚ ਇੱਕ ਤੋਂ ਬਾਅਦ ਇੱਕ ਅੱਗ ਲੱਗਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਲਿਬਰਟੀ ਸਿਨੇਮਾ ਨੇੜੇ ਸਰਾਏ ਰੋਹਿਲਾ ਵਿਖੇ ਝੁੱਗੀਆਂ ਵਿੱਚ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਰਾਏ ਰੋਹਿਲਾ ਵਿਖੇ ਅੱਗ
ਅੱਗ ਲੱਗਣ ਤੋਂ ਬਾਅਦ ਉੱਥੇ ਭੱਜ ਦੌੜ ਦਾ ਮਾਹੌਲ ਬਣ ਗਿਆ। ਫ਼ਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਰਾਏ ਰੋਹਿਲਾ ਇਲਾਕੇ ਵਿੱਚ ਨਾਜਾਇਜ਼ ਤਰੀਕੇ ਨਾਲ ਬਣਾਈਆਂ ਗਈਆਂ 6-7 ਝੁਗੀਆਂ ਵਿੱਚ ਅੱਗ ਲੱਗ ਗਈ ਸੀ। ਸਮਾਂ ਰਹਿੰਦੇ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਫ਼ਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਨਾਲ ਲੱਖਾਂ ਦੇ ਨੁਕਸਾਨ ਦੀ ਸ਼ੰਕਾ ਜਤਾਈ ਜਾ ਰਹੀ ਹੈ।
Last Updated : Jan 10, 2020, 12:49 PM IST