ਪੰਜਾਬ

punjab

ETV Bharat / bharat

ਕੋਲਕਾਤਾ ਦੀ ਕੈਨਿੰਗ ਸਟ੍ਰੀਟ 'ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ - ਕੋਲਕਾਤਾ 'ਚ ਇਮਾਰਤ ਨੂੰ ਲੱਗੀ ਅੱਗ

ਕੋਲਕਾਤਾ ਦੇ ਬੁਰਰਾਬਾਜ਼ਾਰ ਖੇਤਰ ਵਿੱਚ ਅੱਜ ਸਵੇਰੇ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਪਲਾਸਟਿਕ ਦੀਆਂ ਚੀਜ਼ਾਂ ਨਾਲ ਭਰੇ ਇੱਕ ਗੋਦਾਮ ਵਿੱਚ ਅੱਗ ਲੱਗ ਗਈ। ਕਿਸੇ ਵਿਅਕਤੀ ਦੇ ਗੋਦਾਮ ਵਿੱਚ ਫਸੇ ਦੇ ਹੋਣ ਦੀ ਖ਼ਬਰ ਨਹੀਂ ਹੈ।

Fire breaks out in Kolkata's Canning Street
ਕੋਲਕਾਤਾ ਦੀ ਕੈਨਿੰਗ ਸਟ੍ਰੀਟ 'ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ

By

Published : Jul 5, 2020, 11:47 AM IST

ਕੋਲਕਾਤਾ: ਐਤਵਾਰ ਨੂੰ ਸ਼ਹਿਰ ਦੇ ਬੁਰਰਾਬਾਜ਼ਾਰ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਪਲਾਸਟਿਕ ਦੀਆਂ ਚੀਜ਼ਾਂ ਨਾਲ ਭਰੇ ਇੱਕ ਗੋਦਾਮ ਵਿੱਚ ਅੱਗ ਲੱਗ ਗਈ।

ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ 7 ਟੈਂਡਰ ਮੌਕੇ 'ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 10 ਵਜੇ ਦੇ ਕਰੀਬ ਲੱਗੀ।

ਉਨ੍ਹਾਂ ਕਿਹਾ ਕਿ ਅੱਗ ਇਮਾਰਤ ਦੀਆਂ ਹੋਰ ਮੰਜ਼ਿਲਾਂ ਤੱਕ ਵੀ ਫੈਲ ਗਈ, ਜਿਸ ਵਿੱਚ ਕਈ ਦਫ਼ਤਰ ਅਤੇ ਗੋਦਾਮ ਸ਼ਾਮਲ ਹਨ। ਦੱਸ ਦਈਏ ਕਿ ਜ਼ਿਆਦਾਤਰ ਦਫ਼ਤਰ ਅਤੇ ਗੋਦਾਮ ਐਤਵਾਰ ਕਾਰਨ ਬੰਦ ਸਨ।

ਇਹ ਵੀ ਪੜ੍ਹੋ: ਕਾਨਪੁਰ ਐਨਕਾਊਂਟਰ ਮਾਮਲੇ 'ਚ ਹੋਈ ਗ੍ਰਿਫ਼ਤਾਰੀ, ਵਿਕਾਸ ਦੂਬੇ ਗੈਂਗ ਦਾ ਦਯਾਸ਼ੰਕਰ ਕਾਬੂ

ਦਫ਼ਤਰ ਅਤੇ ਗੋਦਾਮ ਬੰਦ ਹੋਣ ਕਾਰਨ ਕਿਸੇ ਦੇ ਅੰਦਰ ਫਸਣ ਦੀ ਖ਼ਬਰ ਨਹੀਂ ਹੈ। ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਕਰਮਚਾਰੀ ਅੱਗ ਦੀਆਂ ਲਪਟਾਂ ਨੂੰ ਰੋਕਣ ਲਈ ਕੰਮ ਕਰ ਰਹੇ ਹਨ।

ABOUT THE AUTHOR

...view details