ਮੁੰਬਈ: ਸ਼ਹਿਰ ਦੇ ਵਿਲੇ ਪਾਰਲੇ ਵੈਸਟ ਖੇਤਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਪੁੱਜੀ ਅੱਗ ਬੁਝਾਊ ਦਸਤੇ ਦੀਆਂ 8-10 ਗੱਡੀਆਂ ਨੇ ਵੱਡੀ ਮਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ। ਜਾਣਕਾਰੀ ਮੁਤਾਬਕ ਇਸ ਭਿਆਨਕ ਅੱਗ 'ਚ ਜਾਨੀ ਨੁਕਸਾਨ 'ਚ ਬਚਾਅ ਰਿਹਾ।
ਮੁੰਬਈ: ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ 'ਤੇ ਪਾਇਆ ਕਾਬੂ, ਜਾਨੀ ਨੁਕਸਾਨ ਤੋਂ ਬਚਾਅ - Terrible fire in Mumbai residential building
ਮੁੰਬਈ ਦੇ ਵਿਲੇ ਪਾਰਲੇ ਵੈਸਟ ਵਿੱਚ ਲਾਭ ਸ੍ਰੀਵੱਲੀ ਇਮਾਰਤ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਇਮਾਰਤ ਦੀ 7ਵੀਂ ਤੇ 8ਵੀਂ ਮੰਜ਼ਿਲ 'ਤੇ ਲੱਗੀ ਸੀ।
ਮੁੰਬਈ ਦੀ ਰਿਹਾਇਸ਼ੀ ਇਮਾਰਤ 'ਚ ਲ਼ੱਗੀ ਅੱਗ
ਦੱਸਣਯੋਗ ਹੈ ਕਿ ਅੱਗ 13 ਮੰਜ਼ਿਲਾ ਇਮਾਰਤ ਦੀ 7ਵੀਂ ਅਤੇ 8ਵੀਂ ਮੰਜ਼ਿਲ ‘ਤੇ ਲੱਗੀ ਸੀ। ਹਾਲਾਂਕਿ ਅੱਗ ਲੱਗਣ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਜਾਣਕਾਰੀ ਮੁਤਾਬਕ ਐਤਵਾਰ ਸ਼ਾਮ 7.10 ਵਜੇ ਵਿਲੇ ਪਾਰਲੇ ਵੈਸਟ ਖੇਤਰ ਦੀ ਲਾਭ ਸ਼੍ਰੀਵੱਲੀ ਇਮਾਰਤ ਨੂੰ ਅੱਗ ਲੱਗੀ। ਥੋੜ੍ਹੀ ਦੇਰ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਬੁਝਾਉਣ 'ਚ ਉਹ ਕਾਮਯਾਬ ਰਹੇ।
Last Updated : Dec 22, 2019, 9:37 PM IST