ਪੰਜਾਬ

punjab

ETV Bharat / bharat

ਵਿਜੇਵਾੜਾ ਦੇ ਕੋਵਿਡ ਹਸਪਤਾਲ 'ਚ ਲੱਗੀ ਅੱਗ, 10 ਲੋਕਾਂ ਦੀ ਮੌਤ - 10 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਕੋਵਿਡ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਫਿਲਹਾਲ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾ ਲਿਆ ਹੈ ਅਤੇ ਇਥੇ ਭਰਤੀ ਮਰੀਜ਼ਾਂ ਨੂੰ ਸੁਰੱਖਿਤ ਥਾਂ ਉੱਤੇ ਪਹੁੰਚਾਏ ਜਾਣ ਦਾ ਕੰਮ ਜਾਰੀ ਹੈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 30 ਲੋਕਾਂ ਨੂੰ ਬਚਾਇਆ ਗਿਆ ਹੈ।

ਵਿਜੇਵਾੜਾ ਦੇ ਕੋਵਿਡ ਹਸਪਤਾਲ 'ਚ ਲੱਗੀ ਅੱਗ
ਵਿਜੇਵਾੜਾ ਦੇ ਕੋਵਿਡ ਹਸਪਤਾਲ 'ਚ ਲੱਗੀ ਅੱਗ

By

Published : Aug 9, 2020, 8:33 AM IST

Updated : Aug 9, 2020, 11:36 AM IST

ਵਿਜੇਵਾੜਾ: ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਕੋਵਿਡ ਹਸਪਤਾਲ ਵਿੱਚ ਅੱਜ ਤੜਕੇ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 30 ਲੋਕਾਂ ਨੂੰ ਬਚਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਟੀਮ ਮੌਕੇ ਅਤੇ ਪੁੱਜੀ। ਫਾਇਰ ਬ੍ਰਿਗੇਡ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਹਸਪਤਾਲ ਦੀ ਇਮਾਰਤ ਨੂੰ ਅੱਗ ਲੱਗਣ ਕਾਰਨ ਹਸਪਤਾਲ 'ਚ ਜ਼ੇਰੇ ਇਲਾਜ ਮਰੀਜ਼ ਬੇਹਦ ਘਬਰਾ ਗਏ ਤੇ ਉਨ੍ਹਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਰੀਜ਼ ਮਦਦ ਲਈ ਚੀਕਾਂ ਮਾਰਨ ਲੱਗੇ।

ਕੋਵਿਡ ਹਸਪਤਾਲ 'ਚ ਲੱਗੀ ਅੱਗ, 10 ਲੋਕਾਂ ਦੀ ਮੌਤ

ਵਿਜੇਵਾੜਾ ਵਿੱਚ ਸਥਿਤ ਸਵਰਨਾ ਪੈਲੇਸ ਹੋਟਲ ਨੂੰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਕੋਵਿਡ ਹਸਪਤਾਲ ਐਲਾਨਿਆ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਮਾਰਤ ਦੇ ਅੰਦਰ ਫਸੇ 30 ਲੋਕਾਂ ਨੂੰ ਐਂਬੂਲੈਂਸਾਂ ਵਿੱਚ ਲੈਬਡੀਪੈਟ ਦੇ ਰਮੇਸ਼ ਹਸਪਤਾਲ ਲਿਜਾਇਆ ਗਿਆ।ਮਰੀਜ਼ਾਂ ਨੂੰ ਸੁਰੱਖਿਤ ਥਾਂ ਉੱਤੇ ਪਹੁੰਚਾਏ ਜਾਣ ਦਾ ਕੰਮ ਜਾਰੀ ਹੈ।

ਪੁਲਿਸ ਘਟਨਾ ਵਾਲੀ ਥਾਂ ਜਾਇਜ਼ਾ ਲੈਣ ਪੁੱਜ ਚੁੱਕੀ ਹੈ। ਜਾਣਕਾਰੀ ਮੁਤਾਬਕ ਇਸ ਕੋਵਿਡ ਹਸਪਤਾਲ 'ਚ 30 ਮਰੀਜ਼ਾ ਦਾ ਇਲਾਜ ਚੱਲ ਰਿਹਾ ਸੀ ਅਤੇ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਲਈ ਇਥੇ 10 ਸਿਹਤ ਕਰਮਚਾਰੀ ਸਨ। ਫਿਲਹਾਲ ਹਲਾਤਾਂ ਉੱਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵੱਜੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Last Updated : Aug 9, 2020, 11:36 AM IST

ABOUT THE AUTHOR

...view details