ਮੁੰਬਈ: ਮੱਝਗਾਓਂ ਡਾਕਯਾਰਡ 'ਚ ਭਾਰਤੀ ਨੇਵੀ ਦੇ ਉਸਾਰੀ ਅਧੀਨ ਜੰਗੀ ਜਹਾਜ਼ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਫ਼ਾਇਰ ਬ੍ਰਿਗੇਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ।
ਮੁੰਬਈ: ਭਾਰਤੀ ਨੇਵੀ ਦੇ ਉਸਾਰੀ ਅਧੀਨ ਜਹਾਜ਼ 'ਚ ਲੱਗੀ ਅੱਗ, 1 ਦੀ ਮੌਤ
ਸ਼ਹਿਰ ਦੇ ਮੱਝਗਾਓਂ ਡਾਕਯਾਰਡ 'ਚ ਭਾਰਤੀ ਨੇਵੀ ਦੇ ਉਸਾਰੀ ਅਧੀਨ ਜੰਗੀ ਜਹਾਜ਼ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਅਧਿਕਾਰੀ ਨੇ ਜਾਣਕਾਰੀ ਦਿੱਤੀ।
ਫ਼ੋਟੋ
ਇਸ ਬਾਰੇ ਫ਼ਾਇਰ ਬ੍ਰਿਗੇਡ ਦੇ ਮੁਖੀ ਪੀਐੱਸ ਰਾਹੰਗਡਾਲੇ ਨੇ ਕਿਹਾ ਕਿ ਉਸਾਰੀ ਅਧੀਨ ਯੁੱਧਪੋਤ 'ਵਿਸ਼ਾਖਾਪਟਨਮ' 'ਚ 5:44 'ਤੇ ਅੱਗ ਲੱਗ ਗਈ। ਇਹ ਅੱਗ ਜੰਗੀ ਪੋਤ ਦੇ ਦੂਜੇ ਡੇਕ 'ਤੇ ਲੱਗੀ ਤੇ ਬਾਅਦ 'ਚ ਦੂਜਾ ਤੇ ਤੀਜਾ ਡੇਕ ਵੀ ਅੱਗ ਦੀ ਲਪੇਟ ਵਿੱਚ ਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਹੈ ਤੇ ਇਸ ਪੋਤ ਵਿੱਚ ਧੂੰਆ ਫ਼ੈਲ ਗਿਆ। ਇੱਕ ਰੱਖਿਆ ਅਧਿਕਾਰੀ ਨੇ ਅੱਗ ਵਿੱਚ ਫ਼ਸੇ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਜੇਜੇ ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ 23 ਸਾਲਾ ਬ੍ਰਿਜੇਸ਼ ਕੁਮਾਰ ਨੂੰ ਮ੍ਰਿਤਕ ਹੀ ਹਸਪਤਾਲ ਲਿਆਇਆ ਗਿਆ ਸੀ।