ਪੰਜਾਬ

punjab

ETV Bharat / bharat

ਗੁਜਰਾਤ : ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ - ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ

ਗੁਜਰਾਤ ਦੇ ਕਲਸਾਡ ਜ਼ਿਲ੍ਹੇ ਦੀ ਇੱਕ ਰਬੜ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਹ ਅੱਗ ਇੰਨ੍ਹੀ ਕੁ ਭਿਆਨਕ ਸੀ ਕਿ ਇਸ ਦੇ ਨੇੜੇ ਸਥਿਤ ਦੋ ਹੋਰ ਕੰਪਨੀਆਂ ਇਸ ਦੇ ਚਪੇਟ 'ਚ ਆ ਗਈਆਂ ਹਨ।

ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ
ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ

By

Published : Jun 27, 2020, 1:58 PM IST

ਅਹਿਮਦਾਬਾਦ: ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਇੱਕ ਰਬੜ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਸ ਫੈਕਟਰੀ ਦੇ ਨੇੜੇ ਸਥਿਤ 2 ਹੋਰ ਕੰਪਨੀਆਂ ਇਸ ਅੱਗ ਦੀ ਚਪੇਟ 'ਚ ਆ ਗਈਆਂ ਹਨ। ਸ਼ੁੱਕਰਵਾਰ ਰਾਤ 11 ਵਜੇ ਸਰੀਗਾਮ ਜੀਆਈਡੀਸੀ ਦਾ ਫੋਨ ਆਇਆ ਕਿ ਦਸ਼ਮੇਸ਼ ਰਬੜ ਇੰਡਸਟਰੀਜ਼ 'ਚ ਭਿਆਨਕ ਅੱਗ ਲੱਗੀ ਹੈ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਫਾਇਰ ਬਿਗ੍ਰੇਡ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਕੰਪਨੀਆਂ ਨੂੰ ਬੁਲਾਇਆ ਗਿਆ, ਕਿਉਂਕਿ ਅੱਗ ਇੰਨ੍ਹੀ ਕੁੰ ਭਿਆਨਕ ਸੀ ਨੇੜੇ ਸਥਿਤ ਦੋ ਹੋਰ ਕੰਪਨੀਆਂ ਵੀ ਅੱਗ ਦੀ ਚਪੇਟ ਵਿੱਚ ਆ ਗਈਆਂ।

ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ ਪਰ ਕੰਪਨੀਆਂ ਦਾ ਸਾਰਾ ਸਮਾਨ ਅਤੇ ਫਰਨੀਚਰ ਸੜ ਕੇ ਸੁਆਹ ਹੋ ਗਏ।

ABOUT THE AUTHOR

...view details