ਭੁਵਨੇਸ਼ਵਰ: ਪੂਰਬੀ ਤੱਟ ਰੇਲਵੇ ਦੇ ਅਧਿਕਾਰੀਆਂ ਦੇ ਰੈਸਟ ਹਾਊਸ (ਈ.ਸੀ.ਓ.ਆਰ.) ਵਿਖੇ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗ ਗਈ। ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਅਧਿਕਾਰੀ ਨੇ ਦੱਸਿਆ ਕਿ ਅੱਗ ਕਾਰਨ ਇਕ ਸਟੋਰ ਰੂਮ ਅਤੇ ਇਕ ਸਾਂਝਾ ਬਾਥਰੂਮ ਨੂੰ ਨੁਕਸਾਨ ਪਹੁੰਚਿਆ ਹੈ, ਜੋ ਰੈਸਟ ਹਾਊਸ ਦੇ ਲਿਫਟ ਏਰੀਆ ਵਿਚ ਫੈਲ ਗਈ।