ਬੇਂਗਲੁਰੂ 'ਚ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ 'ਚ ਲੱਗ - ਏਅਰ ਇੰਡੀਆਂ ਸ਼ੋਅ
ਬੇਂਗਲੁਰੂ 'ਚ ਏਅਰ ਇੰਡੀਆਂ ਸ਼ੋਅ ਦੀ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਵਿਚ ਅਚਾਨਕ ਲੱਗੀ ਅੱਗ। 80 ਤੋਂ 100 ਗੱਡੀਆਂ ਆਈਆਂ ਅੱਗ ਦੀ ਲਪੇਟ 'ਚ।
ਬੇਂਗਲੁਰੂ: ਸ਼ਹਿਰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਿਸ ਵੇਲੇ ਏਅਰ ਇੰਡੀਆਂ ਸ਼ੋਅ ਦੀ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਵਿਚ ਅਚਾਨਕ ਅੱਗ ਲਗ ਗਈ। ਫ਼ਾਇਰ ਵਿਭਾਗ ਮੁਤਾਬਕ, ਪਾਰਕਿੰਗ ਵਿਚ ਖੜ੍ਹੀਆਂ ਲਗਭਗ 80 ਤੋਂ 100 ਗੱਡੀਆਂ ਅੱਗ ਦੀ ਲਪੇਟ ਵਿਚ ਆ ਗਈਆਂ ਹਨ।
ਦੱਸ ਦਈਏ, ਪਾਰਕਿੰਗ ਵਿੱਚ ਖੜ੍ਹੀ ਗੱਡੀਆਂ 'ਚ ਕਾਫ਼ੀ ਭਿਆਨਕ ਲੱਗੀ ਹੈ ਜਿਸ ਨੂੰ ਬੁਝਾਉਣ ਦਾ ਯਤਨ ਚੱਲ ਰਿਹਾ ਹੈ। ਹਾਲੇ ਤੱਕ ਕਿਸੇ ਦੇ ਜਾਨੀਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ 20 ਫਰਵਰੀ ਤੋਂ ਏਅਰ ਸ਼ੋਅ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਸੂਰਜ ਕਿਰਨ ਦੇ ਦੋ ਜਹਾਜ਼ਾਂ ਵਿੱਚ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਸੀ।