ਪੰਜਾਬ

punjab

ETV Bharat / bharat

ਸ਼ੇਹਲਾ ਰਸ਼ੀਦ 'ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ, ਵਕੀਲ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ - ਧਾਰਾ 370

ਸ਼ੇਹਲਾ ਰਸ਼ੀਦ ਦੇ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੇਹਲਾ 'ਤੇ ਇਲਜ਼ਾਮ ਹੈ ਕਿ ਉਸ ਨੇ ਭਾਰਤੀ ਫ਼ੌਜ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਘਾਟੀ ਵਿੱਚ ਹਿੰਸਾ ਫ਼ੈਲਾਉਣ ਵਾਲੇ ਕੰਮ ਕੀਤੇ ਹਨ।

ਸ਼ੇਹਲਾ ਰਸ਼ੀਦ

By

Published : Aug 19, 2019, 6:16 PM IST

Updated : Aug 19, 2019, 7:18 PM IST

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਸ਼ੇਹਲਾ ਰਸ਼ੀਦ ਦੇ ਵਿਰੁੱਧ ਘਾਟੀ ਵਿੱਚ ਹਿੰਸਾ ਫ਼ੈਲਾਉਣ ਅਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੁਪੀਰਮ ਕੋਰਟ ਦੇ ਵਕੀਲ ਆਲੋਕ ਸ੍ਰੀਵਾਸਤਵ ਨੇ ਸ਼ੇਹਲਾ ਦੇ ਟਵੀਟ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਵਾਇਆ ਹੈ।

ਕੇਸ ਦਰਜ ਕਰਨ ਵਾਲੇ ਵਕੀਲ ਦਾ ਕਹਿਣਾ ਹੈ ਕਿ ਸ਼ੇਹਲਾ ਰਸ਼ੀਦ ਭਾਰਤ ਅਤੇ ਭਾਰਤੀ ਫ਼ੌਜ ਦੀ ਛਵੀ ਨੂੰ ਕੌਮਾਂਤਰੀ ਪੱਧਰ 'ਤੇ ਖ਼ਰਾਬ ਕਰਨ ਦਾ ਕੰਮ ਕਰ ਰਹੀ ਹੈ। ਉਹ ਕਿਸੇ ਏਜੰਡੇ ਦੇ ਤਹਿਤ ਭਾਰਤ ਵਿਰੋਧੀ ਲੌਬੀ ਲਈ ਕੰਮ ਕਰ ਰਹੀ ਹੈ

ਵਕੀਲ ਨੇ ਕਿਹਾ ਕਿ ਰਸ਼ੀਦ ਨੇ ਆਪਣੇ ਟਵੀਟ ਨਾਲ਼ ਨਾ ਸਿਰਫ਼ ਭਾਰਤੀ ਫ਼ੌਜ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸਗੋਂ ਹਿੰਸਾ ਫ਼ੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਇਹ ਭਾਰਤ ਵਿਰੁੱਧ ਜੰਗ ਛੇੜਨਾ ਚਾਹੁੰਦੀ ਹੈ।

ਜ਼ਿਕਰ ਕਰਨਾ ਬਣਦਾ ਹੈ ਕਿ ਐਤਵਾਰ ਨੂੰ ਸ਼ੇਹਲਾ ਰਸ਼ੀਦ ਨੇ ਘਾਟੀ ਦੇ ਮੌਜੂਦਾ ਹਲਾਤਾਂ ਦੇ ਸਬੰਧ ਵਿਚ ਲੜਵੀਰ 10 ਟਵੀਟ ਕੀਤੇ ਸੀ। ਇਨ੍ਹਾਂ ਟਵੀਟਾਂ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਘਾਟੀ ਦੇ ਹਾਲਤ ਬੇਹੱਦ ਖ਼ਰਾਬ ਹਨ। ਰਸ਼ੀਦ ਦੇ ਇਸ ਟਵੀਟ ਤੇ ਭਾਰਤੀ ਫ਼ੌਜ ਨੇ ਪ੍ਰਤੀਕਿਰਿਆ ਦਿੱਤੀ ਹੈ ਸਾਰੇ ਇਲਜ਼ਾਮ ਬੇ-ਬੁਨਿਆਦ ਹਨ। ਅਜਿਹੀਆਂ ਖ਼ਬਰਾਂ ਘਾਟੀ ਦੇ ਹਲਾਤ ਖ਼ਰਾਬ ਕਰਨ ਲਈ ਫ਼ੈਲਾਈਆਂ ਜਾ ਰਹੀਆਂ ਹਨ।

ਸ਼ੇਹਲਾ ਦੇ ਟਵੀਟਾਂ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਗੁੱਸਾ ਹੈ ਉੱਥੇ ਹੀ ਇਸ ਮੁੱਦੇ ਦੀ ਕੌਮਾਂਤਰੀ ਪੱਧਰ ਤੇ ਵੀ ਚਰਚਾ ਹੋ ਰਹੀ ਹੈ। ਇਸ ਮੁੱਦੇ ਤੇ ਕੇਸ ਦਰਜ ਕਰਨ ਵਾਲੇ ਵਕੀਲ ਨੇ ਸਵਾਲ ਕੀਤਾ ਹੈ ਕਿ ਰਸ਼ੀਦ ਪਹਿਲਾਂ ਇਸ ਮੁੱਦੇ ਬਾਰੇ ਕੋਈ ਠੋਸ ਸਬੂਤ ਪੇਸ਼ ਕਰੇ। ਇਸ ਮੁੱਦੇ ਨੂੰ ਲੈ ਕੇ ਵਕੀਲ ਨੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਵਾਇਆ ਹੈ।

Last Updated : Aug 19, 2019, 7:18 PM IST

ABOUT THE AUTHOR

...view details