ਰਾਏਪੁਰ: ਰਾਏਪੁਰ ਦੇ ਕਬੀਰ ਨਗਰ ਥਾਣੇ ਵਿੱਚ ਫੇਸਬੁੱਕ ਇੰਡੀਆ ਅਤੇ ਦੱਖਣੀ ਕੇਂਦਰੀ ਏਸ਼ੀਆ ਪਬਲਿਕ ਪਾਲਿਸੀ ਦੀ ਡਾਇਰੈਕਟਰ ਅੰਖੀ ਦਾਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅੰਖੀ ਦਾਸ ਤੋਂ ਇਲਾਵਾ ਦੋ ਫੇਸਬੁੱਕ ਉਪਭੋਗਤਾਵਾਂ ਦੇ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਹਨ। ਤਿੰਨਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਕਬੀਰ ਨਗਰ ਥਾਣੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ।
ਫੇਸਬੁੱਕ ਅਧਿਕਾਰੀ ਅੰਖੀ ਦਾਸ ਤੇ ਦੋ ਹੋਰਨਾਂ ਵਿਰੁੱਧ ਰਾਏਪੁਰ 'ਚ ਮਾਮਲਾ ਦਰਜ ਕਬੀਰ ਨਗਰ ਪੁਲਿਸ ਅਨੁਸਾਰ ਆਵੇਸ਼ ਤਿਵਾੜੀ ਜੋ ਪੇਸ਼ੇ ਵਜੋਂ ਪੱਤਰਕਾਰ ਹੈ। ਉਸ ਦੀ ਸ਼ਿਕਾਇਤ 'ਤੇ ਕਬੀਰ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਅੰਖੀ ਦਾਸ ਤੋਂ ਇਲਾਵਾ ਛੱਤੀਸਗੜ੍ਹ ਦੇ ਮੁੰਗੇਲੀ ਦੇ ਰਾਮ ਸਾਹੂ ਅਤੇ ਇੰਦੌਰ ਦੇ ਵਿਵੇਕ ਸਿਨਹਾ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਤਿੰਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਡਰਾਉਣ-ਧਮਕਾਉਣ, ਧੱਕੇਸ਼ਾਹੀ ਅਤੇ ਮਾਣਹਾਨੀ ਕਰਨ ਦੇ ਦੋਸ਼ ਲਗਾਏ ਗਏ ਹਨ।
ਅੰਖੀ ਦਾਸ ਕੌਣ ਹੈ?
ਦੱਸ ਦੇਈਏ ਕਿ ਅੰਖੀ ਦਾਸ ਭਾਰਤ, ਦੱਖਣੀ ਅਤੇ ਮੱਧ ਏਸ਼ੀਆ ਵਿੱਚ ਫੇਸਬੁੱਕ ਦੀ ਸਰਵਜਨਕ ਨੀਤੀ ਦੀ ਨਿਰਦੇਸ਼ਕ ਹੈ। ਉਸ ਕੋਲ ਤਕਨਾਲੋਜੀ ਦੇ ਖੇਤਰ ਵਿੱਚ ਜਨਤਕ ਨੀਤੀ ਅਤੇ ਨਿਯਮਤ ਮਾਮਲਿਆਂ ਵਿੱਚ 17 ਸਾਲਾਂ ਦਾ ਤਜਰਬਾ ਹੈ। ਹਾਲ ਹੀ ਵਿੱਚ ਉਹ ਸੁਰਖੀਆਂ ਵਿਚ ਹਨ, ਉਨ੍ਹਾਂ 'ਤੇ ਭਾਜਪਾ ਨੇਤਾਵਾਂ ਦੁਆਰਾ ਪੋਸਟ ਕੀਤੇ ਗਏ ਨਫ਼ਰਤ ਭਰੇ ਭਾਸ਼ਣ 'ਤੇ ਨਰਮ ਰੁੱਖ ਰੱਖਣ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ਅਤੇ ਬੀਜੇਪੀ ਦਰਮਿਆਨ ਇੱਕ ਦੂਜੇ 'ਤੇ ਇਲਜ਼ਾਮ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ।