ਲਖਨਊ: ਉੱਨਾਵ ਰੇਪ ਕੇਸ 'ਚ ਪੀੜਤਾ ਦੇ ਐਕਸੀਡੈਂਟ ਦੇ ਮਾਮਲੇ 'ਚ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਅਤੇ ਉਸ ਦੇ ਭਰਾ ਸਮੇਤ 10 ਲੋਕਾਂ 'ਤੇ ਮਾਮਲੇ ਦਰਜ ਹੋਇਆ ਹੈ। ਉੱਨਾਵ ਰੇਪ ਪੀੜਤਾ ਦੇ ਚਾਚਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। FIR 'ਚ ਕੁਲਦੀਪ ਸੇਂਗਰ ਅਤੇ ਵਿਧਾਇਕ ਦਾ ਭਰਾ ਮਨੋਜ ਸੇਂਗਰ ਦਾ ਨਾਂਅ ਨਾਮਜ਼ਦ ਹੈ। ਮਾਮਲੇ ਦੇ ਆਰੋਪੀ ਰਿੰਕੂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਉੱਨਾਵ ਕੇਸ: ਭਾਜਪਾ ਵਿਧਾਇਕ ਕੁਲਦੀਪ ਸੇਂਗਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ - ਭਾਜਪਾ ਵਿਧਾਇਕ ਕੁਲਦੀਪ ਸੇਂਗਰ
ਉੱਨਾਵ ਰੇਪ ਕੇਸ 'ਚ ਪੀੜਤਾ ਦੇ ਚਾਚਾ ਨੇ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ 'ਤੇ FIR ਦਰਜ ਕਰਵਾਈ ਹੈ। ਇਸ ਮਾਮਲਾ ਐਤਵਾਰ ਨੂੰ ਉੱਨਾਵ ਰੇਪ ਕੇਸ 'ਚ ਪੀੜਤਾ ਦਾ ਸੜਕ ਹਾਦਸਾ ਹੋਣ ਤੋਂ ਬਾਅਦ ਦਰਜ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਪੀੜਤਾ ਐਤਵਾਰ ਨੂੰ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜਖ਼ਮੀ ਹੋ ਗਈ। ਹਾਦਸੇ 'ਚ ਪੀੜਤਾ ਦੀ ਮਾਸੀ, ਚਾਚੀ ਅਤੇ ਡਰਾਈਵਰ ਦੀ ਮੌਤ ਹੋ ਗਈ, ਉੱਥੇ ਹੀ ਪੀੜਤ ਲੜਕੀ ਅਤੇ ਉਸ ਦਾ ਵਕੀਲ ਹਸਪਤਾਲ 'ਚ ਭਰਤੀ ਹਨ।
ਕਾਂਗਰਸ ਦਾ ਭਾਜਪਾ 'ਤੇ ਹਮਲਾ
ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਉੱਨਾਵ ਰੇਪ ਪੀੜਤਾ ਦੇ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜਖ਼ਮੀ ਹੋਣ 'ਤੇ ਭਾਜਪਾ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਜੇਕਰ ਬਲਾਤਕਾਰ ਦਾ ਆਰੋਪੀ ਭਾਜਪਾ ਦਾ ਵਿਧਾਇਕ ਹੈ ਤਾਂ ਸਵਾਲ ਪੁੱਛਣਾ ਮਨ੍ਹਾਂ ਹੈ।