ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ਆਪਣੇ ਗਾਣੇ 'ਮੱਖਣਾ' ਨੂੰ ਲੈ ਕੇ ਮੁਸ਼ਕਲਾਂ 'ਚ ਫ਼ਸ ਗਏ ਹਨ। ਹਨੀ ਸਿੰਘ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ 'ਚ ਧਾਰਾ 294, 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਨੀ ਸਿੰਘ ਦੇ ਨਾਲ ਹੀ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਨ ਕੁਮਾਰ ਦੇ ਖ਼ਿਲਾਫ਼ ਵੀ ਆਈਪੀਸੀ ਅਤੇ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੱਖਣਾ ਗਾਣੇ ਨੂੰ ਲੈ ਕੇ ਹਨੀ ਸਿੰਘ ਵਿਰੁੱਧ FIR ਦਰਜ - case
ਹਨੀ ਸਿੰਘ ਆਪਣੇ 6 ਮਹੀਨੇ ਪੁਰਾਣੇ ਗਾਣੇ 'ਮੁੱਖਣਾ' ਨੂੰ ਲੈ ਕੇ ਮੁਸ਼ਕਲਾਂ 'ਚ ਘਿਰ ਗਏ ਹਨ। ਉਨ੍ਹਾਂ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਦਰਜ ਕਰਵਾਈ ਗਈ ਇਸ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਗਾਣੇ 'ਚ ਔਰਤਾਂ ਲਈ ਭੈੜੀ ਸ਼ਬਦਾਵਲੀ ਇਸਤਮਾਲ ਕੀਤਾ ਗਿਆ ਹੈ।
ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਮਟੌਰ ਥਾਨੇ ਦੇ ਆਈਪੀਐਸ ਐਚਐਸ ਭੁੱਲਰ ਨੇ ਕਿਹਾ ਕਿ ਇਹ ਕੇਸ ਕਿਤੇ ਵੀ ਰਜਿਸਟਰ ਕੀਤਾ ਜਾ ਸਕਦਾ ਹੈ ਕਿਉਂਕਿ ਜਿਸ-ਜਿਸ ਨੇ ਵੀ ਇਹ ਗੀਤ ਸੁਣਿਆ ਹੈ ਜੇ ਉਸ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਕਿਤੇ ਵੀ ਐਫ਼ਆਈਆਰ ਦਰਜ ਕਰਵਾ ਸਕਦਾ ਹੈ
ਇਸ ਤੋਂ ਪਹਿਲਾਂ ਬੀਤੀ 1 ਜੁਲਾਈ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇਸ ਗਾਣੇ ਨੂੰ ਲੈ ਕੇ ਹਨੀ ਸਿੰਘ ਨੂੰ ਨੋਟਿਸ ਵੀ ਭੇਜਿਆ ਗਿਆ ਸੀ। ਉਨ੍ਹਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਹਨੀ ਸਿੰਘ ਖ਼ਿਲਾਫ ਸ਼ਿਕਾਇਤ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਡੀਜੀਪੀ ਨਾਲ ਮੁਲਾਕਾਤ ਵੀ ਕੀਤੀ ਸੀ, ਜਿਸ ਤੋਂ ਬਾਅਦ ਡੀਜੀਪੀ ਨੇ ਮੁਹਾਲੀ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ।
।