ਨਵੀਂ ਦਿੱਲੀ: ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਫਾਂਸੀ ਦਿੱਤੇ ਜਾਣ ਵਾਲੇ ਦਿਨ ਨੂੰ 'ਬਲੀਦਾਨ ਦਿਵਸ' ਦੇ ਤੌਰ 'ਤੇ ਮਨਾ ਕੇ ਉਸ ਦੀ ਪੂਜਾ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨਰੇਸ਼ ਬਾਥਮ ਸਮੇਤ ਉਸ ਦੇ ਸਾਥੀਆਂ ਦੀ ਤਲਾਸ਼ ਕਰ ਰਹੀ ਹੈ।
ਗੋਡਸੇ ਦੀ ਪੂਜਾ ਕਰਨ ਵਾਲਿਆਂ 'ਤੇ ਮਾਮਲਾ ਦਰਜ
ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨੱਥੂ ਰਾਮ ਗੋਡਸੇ ਦਾ ਕੁਝ ਲੋਕਾਂ ਵੱਲੋਂ ਗਵਾਲੀਅਰ ਵਿੱਚ 'ਬਲਦਾਨ ਦਿਵਸ' ਮਨਾਇਆ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੌਹਾਨ ਗਵਾਲੀਅਰ ਦੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਿੰਦੂ ਮਹਾਸਭਾ ਦੇ ਦਫ਼ਤਰ ਵਿੱਚ ਨੱਥੂਰਾਮ ਗੋਡਸੇ ਦਾ ਬਲੀਦਾਨ ਦਿਵਸ ਮਨਾਇਆ ਗਿਆ ਹੈ। ਇਸ ਦੇ ਨਾਲ਼ ਹੀ ਪਰਚੇ ਵੰਡੇ ਗਏ ਜਿਸ ਵਿੱਚ ਮਹਾਤਮਾ ਗਾਂਧੀ ਦੇ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਰੇਸ਼ ਬਾਥਮ ਸਮੇਤ ਹੋਰ ਲੋਕਾਂ ਦੇ ਵਿਰੁੱਧ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਗਵਾਲੀਅਰ ਦੇ ਏਡੀਜੀ ਰਾਜਬਾਬੂ ਨੇ ਆਈਏਐਨਐਸ ਨੂੰ ਦੱਸਿਆ ਕਿ ਹਿੰਦੂ ਮਹਾਸਭਾ ਦੇ ਲੋਕਾਂ ਵੱਲੋਂ ਕੁਝ ਪਰਚੇ ਵੰਡੇ ਗਅ ਹਨ ਜਿਨ੍ਹਾਂ ਦੀ ਮਾੜੀ ਸ਼ਬਦਾਵਲੀ ਹੈ। ਮਿਲੀ ਸ਼ਿਕਾਇਤ ਦੇ ਆਧਾਰ ਤੇ ਉਨ੍ਹਾਂ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।