ਪੰਜਾਬ

punjab

ETV Bharat / bharat

ਕਿੰਨੀ ਟੈਂਸ਼ਨ 'ਚ ਹੋ ਤੁਸੀਂ?..ਹੁਣ ਦੱਸੇਗਾ ਇਹ ਡਿਵਾਈਸ

ਜਾਮਿਆ ਮੀਲਿਆ ਇਸਲਾਮਿਆ ਦੇ ਪ੍ਰੋਫੈਸਰ ਅਤੇ ਪੀਐੱਚਡੀ ਕਰ ਰਹੀ ਇੱਕ ਵਿਦਿਆਰਥਣ ਨੇ ਫਿੰਗਰ ਟੈਪਿੰਗ ਨਾਂਅ ਦੀ ਇੱਕ ਡਿਵਾਈਸ ਬਣਾਈ ਹੈ। ਜਿਸਦੇ ਨਾਲ ਮਨੁੱਖੀ ਸਰੀਰ ਦੀ ਥਕਾਵਟ ਨੂੰ ਮਾਪਿਆ ਜਾ ਸਕੇਗਾ ਅਤੇ ਇਹ ਫੌਜ ਦੇ ਜਵਾਨਾਂ ਲਈ ਵੀ ਮਦਦਗਾਰ ਹੋਵੇਗਾ।

ਕਿੰਨੀ ਟੈਂਸ਼ਨ 'ਚ ਹੋ ਤੁਸੀਂ?..ਹੁਣ ਦੱਸੇਗਾ ਇਹ ਡਿਵਾਈਸ

By

Published : Jul 24, 2019, 2:33 PM IST

ਨਵੀਂ ਦਿੱਲੀ: ਜਾਮਿਆ ਮੀਲਿਆ ਇਸਲਾਮਿਆ ਦੇ ਡਿਪਾਰਟਮੈਂਟ ਆਫ਼ ਇਲੈਕਟ੍ਰਿਕਲ ਇੰਜੀਨਿਅਰਿੰਗ ਦੇ ਪ੍ਰੋਫੈਸਰ ਮੁੰਨਾ ਖਾਨ ਅਤੇ ਪੀਐੱਚਡੀ ਕਰ ਰਹੀ ਵਿਦਿਆਰਥਣ ਤਰੁ ਤੇਵਤੀਆ ਨੇ ਫਿੰਗਰ ਟੈਪਿੰਗ ਨਾਂਅ ਦਾ ਇੱਕ ਡਿਵਾਈਸ ਬਣਾਇਆ ਹੈ। ਜਿਸ ਉੱਤੇ ਕੁੱਝ ਸੈਕੰਡ ਫਿੰਗਰ ਟੈਪ ਕਰਨ ਨਾਲ ਸਰੀਰ ਦੀ ਥਕਾਵਟ ਬਾਰੇ ਪਤਾ ਚੱਲ ਜਾਵੇਗਾ।

ਵੇਖੋ ਵੀਡੀਓ।
ਆਸਾਨੀ ਨਾਲ ਮਾਪੀ ਜਾ ਸਕੇਗੀ ਸਰੀਰ ਦੀਆਂ ਥਕਾਨਉੱਥੇ ਹੀ ਪ੍ਰੋਫੈਸਰ ਮੁੰਨਾ ਖਾਨ ਨੇ ਦੱਸਿਆ ਕਿ ਫਿੰਗਰ ਟੈਪਿੰਗ ਮਸ਼ੀਨ ਨਾਲ ਅਸੀਂ ਮਨੁੱਖੀ ਸਰੀਰ ਦੀ ਥਕਾਵਟ ਨੂੰ ਆਸਾਨੀ ਨਾਲ ਮਾਪ ਸਕਦੇ ਹਾਂ। ਪਰ, ਟੈਪ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਕੰਮ ਖਤਮ ਕਰਨ ਤੋਂ ਬਾਅਦ ਕਰਨਾ ਹੋਵੇਗਾ। ਜਿਸਦੇ ਨਾਲ ਇਹ ਪਤਾ ਲੱਗੇਗਾ ਕਿ ਕਿਸੇ ਕੰਮ ਨੂੰ ਕਰਨ ਤੋਂ ਬਾਅਦ ਤੁਹਾਨੂੰ ਕਿੰਨੀ ਥਕਾਵਟ ਹੋਈ ਹੈ। ਇਸਦੇ ਨਾਲ ਹੀ ਪ੍ਰੋ. ਖਾਨ ਨੇ ਦੱਸਿਆ ਕਿ ਟੈਪਿੰਗ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਇਨਸਾਨ ਦਿਮਾਗੀ ਤੌਰ ਉੱਤੇ ਕਿੰਨਾ ਥੱਕ ਗਿਆ ਹੈ। ਫੌਜ ਦੇ ਜਵਾਨਾਂ ਲਈ ਵੀ ਹੋਵੇਗਾ ਮਦਦਗਾਰਉੱਥੇ ਹੀ ਪ੍ਰੋਫੈਸਰ ਮੁੰਨਾ ਖਾਨ ਨੇ ਦੱਸਿਆ ਕਿ ਇਹ ਡਿਵਾਈਸ ਫੌਜ ਦੇ ਜਵਾਨਾਂ ਲਈ ਵੀ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਜਦੋਂ ਫੌਜ ਉੱਪਰ ਵੱਲ ਜਾਂਦੀ ਹੈ, ਜਦੋਂ ਫੌਜ ਪਹਾੜੀ ਖੇਤਰਾਂ ਵਿੱਚ ਜਾਂਦੀ ਹੈ ਉਸ ਸਮੇਂ ਬਲੱਡ ਸੈਂਪਲ ਲਿਆ ਜਾਂਦਾ ਹੈ। ਉਸੀ ਨੂੰ ਆਸਾਨ ਬਣਾਉਣ ਲਈ ਹੀ ਇਹ ਡਿਵਾਈਸ ਬਣਾਉਣ ਦਾ ਖਿਆਲ ਆਇਆ ਸੀ। ਇਸਨੂੰ ਲੈ ਕੇ ਡੀਆਰਡੀਓ ਦਾ ਵੀ ਸਹਿਯੋਗ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਦੀ ਜਦੋਂ ਇਸ ਮਸ਼ੀਨ ਦਾ ਜ਼ਮੀਨ ਉੱਤੇ 15 ਲੋਕਾਂ ਉੱਤੇ ਟੈੱਸਟ ਕੀਤਾ ਗਿਆ, ਜਿਸ ਵਿੱਚ ਪਹਿਲੇ 10 ਟੈਪ ਵਿੱਚ ਜੋ ਟਾਇਮ ਆਇਆ ਉਹ ਕਰੀਬ 2 ਸੈਕੰਡ ਰਿਹਾ ਅਤੇ ਇਹੀ ਪ੍ਰਕਿਰਿਆ ਹਾਈ ਐਲਟੀਟਿਊਡ ਉੱਤੇ ਕੀਤੀ ਗਈ ਤਾਂ ਸਮਾਂ ਵੱਧ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਮੀਨ ਦੇ ਲੈਵਲ ਉੱਤੇ ਉਂਗਲ ਦੀ ਉੱਚਾਈ ਵੀ ਜ਼ਿਆਦਾ ਆਈ ਅਤੇ ਜ਼ਮੀਨ ਦੇ ਉੱਪਰ ਥਕਾਵਟ ਦੇ ਕਾਰਨ ਫਰਕ ਵੇਖਿਆ ਗਿਆ।ਇੰਟਰਨੈੱਟ ਅਤੇ ਕੰਪਿਊਟਰ ਨਾਲ ਹੋਵੇਗੀ ਕਨੈੱਕਟਪੀਐੱਚਡੀ ਕਰ ਰਹੀ ਵਿਦਿਆਰਥਣ ਤਰੁ ਤੇਵਤੀਆ ਨੇ ਦੱਸਿਆ ਕਿ ਖੇਡ ਖੇਡ ਵਿੱਚ ਇਸ ਡਿਵਾਈਸ ਦੇ ਜ਼ਰੀਏ ਅਸੀਂ ਆਪਣੇ ਸਰੀਰ ਦੀ ਥਕਾਵਟ ਬਾਰੇ ਪਤਾ ਲਗਾ ਸਕਾਂਗੇ। ਇਸ ਨਾਲ ਮੈਡੀਕਲ ਟ੍ਰੀਟਮੈਂਟ ਵਿੱਚ ਵੀ ਕਾਫ਼ੀ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਡਿਵਾਈਸ ਨੂੰ ਇੰਟਰਨੈੱਟ ਅਤੇ ਕੰਪਿਊਟਰ ਨਾਲ ਕਨੈੱਕਟ ਕੀਤਾ ਜਾ ਸਕੇਗਾ।ਕਿੰਨੀ ਹੋਵੇਗੀ ਕੀਮਤ?ਪ੍ਰੋ. ਖਾਨ ਨੇ ਦੱਸਿਆ ਕਿ ਇਸ ਡਿਵਾਈਸ ਦੀ ਕੀਮਤ ਕਾਫ਼ੀ ਘੱਟ ਹੋਵੇਗੀ ਅਤੇ ਇਸਨੂੰ ਆਮ ਜਨਤਾ ਵੀ ਆਸਾਨੀ ਨਾਲ ਇਸਤੇਮਾਲ ਕਰ ਸਕੇਗੀ।

ABOUT THE AUTHOR

...view details