ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਨੇ ਨਾਰਥ ਬਲਾਕ ਵਿੱਚ ਮੀਡੀਆ ਕਰਮੀਆਂ ਦੇ ਖੁੱਲੇਆਮ ਅੰਦਰ ਜਾਣ 'ਤੇ ਰੋਕ ਲੱਗਾ ਦਿੱਤੀ ਹੈ। ਫਿਲਹਾਲ ਸਿਰਫ਼ ਉਨ੍ਹਾਂ ਪੱਤਰਕਾਰਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਪਹਿਲਾ ਤੋਂ ਹੀ ਅੰਦਰ ਜਾਣ ਦੀ ਮਨਜ਼ੂਰੀ ਲਈ ਹੈ।
ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੀ ਪੰਜ ਜੁਲਾਈ ਨੂੰ ਸਾਲ 2019-2020 ਦਾ ਬਜਟ ਪੇਸ਼ ਕਰ ਦਿੱਤਾ ਹੈ, ਬਜਟ ਪੇਸ਼ ਹੋਣ ਤੋਂ ਬਾਅਦ Quarantine ਨੂੰ ਹਟਾ ਦਿੱਤਾ ਜਾਂਦਾ ਹੈ ਪਰ ਇਸ ਵਾਰ ਅਜਿਹਾ ਨਹੀ ਕੀਤਾ ਗਿਆ।
ਮੰਤਰਾਲੇ ਦੇ ਗੇਟ ਦੇ ਬਾਹਰ ਖੜ੍ਹੇ ਗਾਰਡ ਪੱਤਰਕਾਰਾਂ ਨੂੰ ਅੰਦਰ ਜਾਣ ਨਹੀ ਦਿੰਦੇ। ਇਹੀਂ ਨਹੀਂ ਸਗੋਂ ਪੀਆਈਬੀ ਕਾਰਡ ਵਾਲੇ ਪੱਤਰਕਾਰਾਂ ਨੂੰ ਵੀ ਅੰਦਰ ਜਾਣ ਨਹੀ ਦਿੱਤਾ ਗਿਆ।
ਵਿੱਤ ਮੰਤਰਾਲੇ ਵਿੱਚ ਪੱਤਰਕਾਰਾਂ ਦੀ 'No Entry' - journalist
ਕੇਂਦਰੀ ਸਰਕਾਰ ਬਜਟ ਪੇਸ਼ ਕਰਨ ਤੋਂ ਕੁੱਝ ਦਿਨ ਪਹਿਲਾਂ ਵਿੱਤ ਮੰਤਰਾਲੇ ਵਿੱਚ ਪੱਤਰਕਾਰਾਂ ਨੂੰ ਅੰਦਰ ਜਾਣ ਤੇ ਪਾਬੰਦੀ ਲੱਗਦੀ ਹੈ। ਤਕਨੀਕੀ ਭਾਾਸ਼ਾ ਵਿੱਚ ਇਸ ਨੂੰ Quarantine ਕਿਹਾ ਜਾਂਦਾ ਹੈ। ਲੋਕ ਸਭਾ ਵਿੱਚ ਬਜਟ ਪੇਸ਼ ਹੋਣ ਤੋਂ ਬਾਅਦ ਇਸ ਪਾਬੰਦੀ ਨੂੰ ਹੱਟਾ ਲਿਆ ਜਾਂਦਾ ਹੈ। ਹਾਲਾਂਕਿ ਇਸ ਵਾਰ ਅਜਿਹਾ ਨਹੀ ਕੀਤਾ ਗਿਆ ਹੈ।
ਫੋਟੋਂ
ਵਿੱਤ ਮੰਤਰਾਲੇ ਨੇ ਪੱਤਰਕਾਰਾਂ ਦੀ ਐਂਟਰੀ 'ਤੇ ਲੱਗੀ ਰੋਕ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਪੀਆਈਬੀ ਤੋਂ ਮਾਨਤਾ ਪ੍ਰਾਪਤ ਸਾਰੇ ਪੱਤਰਕਾਰਾਂ ਨੂੰ ਪਹਿਲਾਂ ਤੋਂ ਲਈ ਗਈ ਅਪੁਆਇੰਟਮੈਂਟ ਦੇ ਆਧਾਰ 'ਤੇ ਹੀ ਅੰਦਰ ਜਾਣ ਦੀ ਮਨਜ਼ੂਰੀ ਮਿਲੇਗੀ।