ਪੰਜਾਬ

punjab

ETV Bharat / bharat

ਹੈਦਰਾਬਾਦ: ਰਾਮੋਜੀ ਫ਼ਿਲਮ ਸਿਟੀ 'ਚ ਮੁੜ ਸ਼ੁਰੂ ਹੋਈ ਸ਼ੂਟਿੰਗ - RFC HYDERABAD

ਢਾਈ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਰਾਮੋਜੀ ਫ਼ਿਲਮ ਸਿਟੀ ਵਿੱਚ ਮੁੜ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸ਼ੂਟਿੰਗ ਦੌਰਾਨ ਸੁਰੱਖਿਆ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਰਾਮੋਜੀ ਫ਼ਿਲਮ ਸਿਟੀ 'ਚ ਮੁੜ ਸੁਰੂ ਹੋਈ ਸ਼ੂਟਿੰਗ
ਰਾਮੋਜੀ ਫ਼ਿਲਮ ਸਿਟੀ 'ਚ ਮੁੜ ਸੁਰੂ ਹੋਈ ਸ਼ੂਟਿੰਗ

By

Published : Jun 13, 2020, 3:47 AM IST

Updated : Jun 13, 2020, 4:05 AM IST

ਹੈਦਰਾਬਾਦ: ਫ਼ਿਲਮ ਅਤੇ ਟੈਲੀਵਿਜ਼ਨ ਜਗਤ ਨੂੰ ਰਾਹਤ ਦਿੰਦਿਆਂ ਤੇਲੰਗਾਨਾ ਸਰਕਾਰ ਨੇ ਢਾਈ ਮਹੀਨਿਆਂ ਬਾਅਦ ਫ਼ਿਲਮ ਸ਼ੂਟਿੰਗ 'ਤੇ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ।

ਰਾਮੋਜੀ ਫ਼ਿਲਮ ਸਿਟੀ 'ਚ ਮੁੜ ਸੁਰੂ ਹੋਈ ਸ਼ੂਟਿੰਗ

ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਦਸਤਾਵੇਜ਼ਾਂ 'ਤੇ ਹਸਤਾਖਰ ਕਰਨ ਤੋਂ ਬਾਅਦ ਫਿਲਮ ਉਦਯੋਗ ਨੂੰ ਸ਼ੂਟ ਕਰਨ ਅਤੇ ਪੋਸਟ ਪ੍ਰੋਡਕਸ਼ਨ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਰਾਮੋਜੀ ਫ਼ਿਲਮ ਸਿਟੀ ਵਿੱਚ ਮੁੜ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਰਾਮੋਜੀ ਫ਼ਿਲਮ ਸਿਟੀ 'ਚ ਮੁੜ ਸੁਰੂ ਹੋਈ ਸ਼ੂਟਿੰਗ

ਈਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਇੱਕ ਮਸ਼ਹੂਰ ਟੀਵੀ ਸੀਰੀਅਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਇਸ ਦੀ ਸ਼ੂਟਿੰਗ ਐਮ-ਸਿਟੀ ਵਿਖੇ ਇੱਕ ਘਰ ਵਿੱਚ ਨਿਯਮਿਤ ਕਲਾਕਾਰਾਂ ਨਾਲ ਕੀਤੀ ਜਾ ਰਹੀ ਹੈ।

ਰਾਮੋਜੀ ਫ਼ਿਲਮ ਸਿਟੀ 'ਚ ਮੁੜ ਸੁਰੂ ਹੋਈ ਸ਼ੂਟਿੰਗ

ਟੀਮ ਵੱਲੋਂ ਸੁਰੱਖਿਆ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਢਾਈ ਮਹੀਨੇ ਦੇ ਲੌਕਡਾਊਨ ਦੇ ਇੰਤਜ਼ਾਰ ਤੋਂ ਬਾਅਦ ਫ਼ਿਲਮ ਉਦਯੋਗ ਨੇ ਨਵੇਂ ਜੋਸ਼ ਨਾਲ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਸਰਕਾਰਾਂ ਦੇ ਫ਼ੈਸਲੇ ਤੋਂ ਬਾਅਦ ਟੀਵੀ ਉਦਯੋਗਾਂ ਨੇ ਰੋਜ਼ਾਨਾ ਪ੍ਰਸਾਰਿਤ ਹੋਣ ਵਾਲੇ ਸੀਰੀਅਲਜ਼ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Last Updated : Jun 13, 2020, 4:05 AM IST

ABOUT THE AUTHOR

...view details