ਪੰਜਾਬ

punjab

ETV Bharat / bharat

EDMC: ਬੈਠਕ 'ਚ ਆਪ ਤੇ ਭਾਜਪਾ ਕੌਸਲਰਾਂ ਵਿਚਾਲੇ ਹੋਈ ਕੁੱਟਮਾਰ - ਪੂਰਵੀ ਦਿੱਲੀ ਨਗਰ ਨਿਗਮ

ਲੰਘੇ ਦਿਨੀਂ ਪੂਰਵੀ ਦਿੱਲੀ ਨਗਰ ਨਿਗਮ (ਈਡੀਐਮਸੀ) ਦੀ ਬੈਠਕ ਵਿੱਚ ਜੰਮ ਕੇ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹੰਗਾਮੇ ਵਿੱਚ ਆਪ ਅਤੇ ਭਾਜਪਾ ਵਿਚਕਾਰ ਕੁੱਟਮਾਰ ਤੇ ਧੱਕਾਮੁੱਕੀ ਹੋਈ।

ਫ਼ੋਟੋ
ਫ਼ੋਟੋ

By

Published : Dec 29, 2020, 8:48 AM IST

ਨਵੀਂ ਦਿੱਲੀ: ਲੰਘੇ ਦਿਨੀਂ ਪੂਰਵੀ ਦਿੱਲੀ ਨਗਰ ਨਿਗਮ (ਈਡੀਐਮਸੀ) ਦੀ ਬੈਠਕ ਵਿੱਚ ਦੋ ਪਾਰਟੀਆਂ ਵਿੱਚ ਜੰਮ ਕੇ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹੰਗਾਮੇ ਵਿੱਚ ਆਪ ਅਤੇ ਭਾਜਪਾ ਵਿਚਕਾਰ ਕੁੱਟਮਾਰ ਤੇ ਧੱਕਾਮੁੱਕੀ ਹੋਈ। ਨਾਲ ਹੀ ਉਨ੍ਹਾਂ ਨੇ ਇੱਕ ਦੂਜੇ ਉੱਤੇ ਜੁੱਤੀਆਂ ਨਾਲ ਵਾਰ ਵੀ ਕੀਤਾ।

ਵੀਡੀਓ

ਪ੍ਰਸਤਾਵ ਦੌਰਾਨ ਹੋਇਆ ਹੰਗਾਮਾ

ਈਡੀਐਮਸੀ ਵਿੱਚ ਸਦਨ ਦੀ ਕਾਰਵਾਈ ਦੌਰਾਨ ਪ੍ਰਸਤਾਵ ਨੂੰ ਲੈ ਕੇ ਆਪ ਅਤੇ ਭਾਜਪਾ ਦੇ ਕੌਂਸਲਰਾਂ ਵਿਚਕਾਰ ਪਹਿਲਾਂ ਨਾਅਰੇਬਾਜ਼ੀ ਹੋਈ, ਬਾਅਦ ਵਿੱਚ ਬਹਿਸ ਇੰਨੀ ਵੱਧ ਗਈ ਕਿ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇੱਕ ਦੂਜੇ ਉੱਤੇ ਹਮਲਾ ਕਰ ਦਿੱਤਾ।

ਫ਼ੋਟੋ

ਇਸ ਮਗਰੋਂ ਧੱਕਾ-ਮੁੱਕੀ ਅਤੇ ਦੋਨਾਂ ਵੱਲੋਂ ਚੱਪਲਾਂ ਅਤੇ ਜੁੱਤੀਆਂ ਵੀ ਮਾਰੀਆਂ ਗਈਆਂ। ਇਸ ਦੌਰਾਨ ਦੋਨਾਂ ਪੱਖਾ ਨੂੰ ਸਮਝਾਇਆ ਗਿਆ ਪਰ ਕਿਸੇ ਨੇ ਨਾ ਸੁਣੀ ਅਤੇ ਹੰਗਾਮਾ ਚਲਦਾ ਰਿਹਾ।

ABOUT THE AUTHOR

...view details