ਹੈਦਰਾਬਾਦ : ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੈਦਰਾਬਾਦ ਦਾ ਇਹ ਨੌਜਵਾਨ ਆਪਣੀ ਮਿਹਨਤ ਅਤੇ ਦ੍ਰਿੜਤਾ ਨਾਲ ਇੱਕ ਗੈਰ-ਪਲਾਸਟਿਕ, ਯੂ.ਪੀ.ਆਈ ਆਧਾਰਿਤ ਕ੍ਰੈਡਿਟ ਕਾਰਡ ਬਣਾਉਣ ਵਿੱਚ ਸਫਲ ਹੋ ਗਿਆ।
ਵਿਸ਼ਾਲ ਰੰਜਨ ਨੇ ਦੱਸਿਆ ਕਿ ਪਹਿਲਾਂ ਟੀਚਾ ਹੈਦਰਾਬਾਦ ਅਤੇ ਫਿਰ ਪੂਰੇ ਭਾਰਤ ਵਿਚ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ਵੱਲ ਇੱਕ ਰਾਹ ਪੱਧਰਾ ਕਰਨਾ ਸੀ। ਵਿਸ਼ਾਲ ਰੰਜਨ, ਜੋ ਐਮਬੀਏ ਗ੍ਰੈਜੂਏਟ ਹੈ, ਨੇ ਬੈਂਕਾਂ ਜਾਂ ਲੋਕਾਂ ਤੋਂ ਉਸ ਦੀ ਪਹਿਲਕਦਮੀ ਲਈ ਕੋਈ ਪ੍ਰਸ਼ੰਸਾ ਜਾਂ ਸਹਾਇਤਾ ਪ੍ਰਾਪਤ ਨਹੀਂ ਕੀਤੀ, ਪਰ ਨਿਰੰਤਰ ਯਤਨਾਂ ਨਾਲ ਵੀਕਾਰਡ ਨੂੰ ਬਣਾਉਣ ਵਿੱਚ ਸਫਲ ਹੋ ਗਿਆ।
ਤੁਹਾਨੂੰ ਦੱਸ ਦਇਏ ਕਿ ਵੀ-ਕਾਰਡ ਸਮਾਰਟ ਫੋਨਾਂ ਦੇ ਜ਼ਰੀਏ ਕੰਮ ਕਰਦਾ ਹੈ ਅਤੇ ਪ੍ਰਕਿਰਿਆ ਉਸੇ ਤਰ੍ਹਾਂ ਦੀ ਹੁੰਦੀ ਹੈ ਜੋ ਦੂਜੇ ਕ੍ਰੈਡਿਟ ਕਾਰਡਾਂ ਵਿੱਚ ਸ਼ਾਮਲ ਹੁੰਦੀ ਹੈ, ਸਿਵਾਏ ਇਸ ਪ੍ਰੀਕਿਰਿਆ ਵਿੱਚ ਪਲਾਸਟਿਕ ਦੁਆਰਾ ਬਣਾਇਆ ਕਾਰਡ ਨਹੀਂ ਵਰਤਿਆ ਜਾਂਦਾ।
ਇਸ ਕਾਰਡ ਦੀ ਸੀਮਾ ਦੋ ਲੱਖ ਰੁਪਏ ਹੈ ਅਤੇ ਵੀਕਾਰਡ ਮੋਬਾਈਲ ਐਪਲੀਕੇਸ਼ਨ ਰਾਹੀਂ ਕੰਮ ਕਰਦਾ ਹੈ। ਕਢਵਾਉਣ ਲਈ ਲੋੜੀਂਦੀ ਰਕਮ ਨੂੰ ਅਗਲੇਰੀ ਵਰਤੋਂ ਲਈ ਐਪ ਖਾਤੇ ਵਿੱਚ ਜਮ੍ਹਾ ਕਰ ਦਿੱਤਾ ਜਾਂਦਾ ਹੈ। ਇਕ ਆਮ ਕਾਰਡ ਵਾਂਗ ਹੀ, ਕਢਵਾਈ ਗਈ ਰਕਮ ਤਬਾਦਲੇ ਦੇ 30 ਦਿਨਾਂ ਦੇ ਅੰਦਰ-ਅੰਦਰ ਜਮ੍ਹਾ ਕਰ ਦਿੱਤੀ ਜਾਂਦੀ ਹੈ। ਦਰਅਸਲ, ਵੀਕਾਰਡ ਕਿਸ਼ਤਾਂ ਜਾਂ ਈਐਮਆਈ ਦੇ ਰੂਪ ਵਿੱਚ ਲੈਣ-ਦੇਣ ਦੀ ਸਹੂਲਤ ਦਿੰਦਾ ਹੈ।
ਵਿਸ਼ਾਲ ਨੇ ਵੀ ਕਾਰਡ ਵਿੱਚ ਹੁਣ ਸੁਧਾਰ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹ ਇਸ ਸਮੇਂ ਇਹ ਸੇਵਾ ਭਾਰਤ ਦੇ 47 ਸ਼ਹਿਰਾਂ ਨੂੰ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਨੂੰ ਹੋਰ ਸ਼ਹਿਰਾਂ ਵਿੱਚ ਵੀ ਲਾਂਚ ਕਰਨ ਦੀ ਯੋਜਨਾ ਹੈ।