ਓਡੀਸ਼ਾ: ਬਾਲਾਸੋਰ ਦਾ ਰਹਿਣ ਵਾਲਾ ਇੰਜੀਨੀਅਰਿੰਗ ਦਾ ਇੱਕ ਵਿਦਿਆਰਥੀ ਕੂੜਾ ਚੁਣਨ ਵਾਲਾ ਬਣ ਗਿਆ ਹੈ। ਜਿਸ ਨਾਲ ਉਹ ਲੋਕਾਂ ਨੂੰ ਪਟਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਿਹਾ ਹੈ।
ਇੰਜੀਨੀਅਰਿੰਗ ਦਾ ਵਿਦਿਆਰਥੀ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਕਰ ਰਿਹਾ ਜਾਗਰੂਕ - ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲਾ ਅਭਿਮਨਿਊ ਮਿਸ਼ਰਾ
ਪਲਾਸਟਿਕ ਦੀ ਵਰਤੋਂ ਦੇ ਖ਼ਤਰਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਓਡੀਸ਼ਾ ਦੇ ਰਹਿਣ ਵਾਲੇ ਅਭਿਮਨਿਊ ਮਿਸ਼ਰਾ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲਾ ਅਭਿਮਨਿਊ ਮਿਸ਼ਰਾ ਪਲਾਸਟਿਕ ਦਾ ਕੂੜਾ ਚੁਣਨ ਵਾਲਾ ਬਣ ਗਿਆ ਹੈ।

ਇਸ ਤਹਿਤ ਅਭਿਮਨਿਊ ਮਿਸ਼ਰਾ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਪਲਾਸਟਿਕ ਦੀ ਬੇਲੋੜੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਸਮਾਜ ਸੇਵਾ ਦੀ ਚੋਣ ਕੀਤੀ। ਪਿਛਲੇ ਦੋ ਸਾਲਾਂ ਤੋਂ ਅਭਿਮਨਿਊ ਪਲਾਸਟਿਕ ਦਾ ਕੂੜਾ ਚੁਗਣ ਵਾਲੇ ਵਾਂਗ ਦਿੱਖ ਬਣਾ ਕੇ ਤੇ ਆਪਣੇ ਪੂਰੇ ਸਰੀਰ 'ਤੇ ਪਲਾਸਟਿਕ ਦੀਆਂ ਬੋਤਲਾਂ ਪਾ ਕੇ ਲੋਕਾਂ ਨੂੰ ਪਲਾਸਟਿਕ ਨਾਲ ਬਣੀਆਂ ਚੀਜ਼ਾਂ ਦੀ ਨਿਰੰਤਰ ਵਰਤੋਂ ਵਿਰੁੱਧ ਜਾਗਰੂਕ ਕਰ ਰਿਹਾ ਹੈ।
ਹਾਲਾਂਕਿ ਬਹੁਤ ਸਾਰੇ ਲੋਕਾਂ ਵੱਲੋਂ ਉਸ ਦੀ ਵਿਲੱਖਣ ਪਹਿਲ ਦੀ ਅਕਸਰ ਨਿੰਦਾ ਕੀਤੀ ਜਾਂਦੀ ਹੈ ਤੇ ਮਜ਼ਾਕ ਉਡਾਇਆ ਜਾਂਦਾ ਹੈ, ਪਰ ਉਹ ਆਪਣੇ ਮਿਸ਼ਨ ਤੋਂ ਕਦੇ ਨਹੀਂ ਹਟਿਆ। ਅਭਿਮਨਿਊ ਵੱਖ-ਵੱਖ ਐਨ.ਜੀ.ਓ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮਾਂ ਵਿੱਚ ਵੀ ਸ਼ਾਮਲ ਹੈ।