ਹੈਦਰਾਬਾਦ: ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਲਾਜ ਸਬੰਧੀ ਖੋਜਕਰਤਾਵਾਂ ਦੇ ਲਈ ਸੁਝਾਅ ਸ਼ਾਮਲ ਹਨ।
ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ, ਖੋਜਕਰਤਾ ਖੋਜ ਲਈ ਅਰਜ਼ੀਆਂ ਦੇਣਗੇ। ਇਹ ਅਰਜ਼ੀਆਂ ਕੋਰੋਨਾ ਲਈ ਬਣਾਏ ਜਾ ਰਹੇ ਡਾਕਟਰੀ ਉਤਪਾਦਾਂ ਦੀ ਗੁਣਵੱਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜਮ੍ਹਾਂ ਕੀਤੀਆਂ ਜਾਣਗੀਆਂ।
ਐਫਡੀਏ ਦੇ ਕਮਿਸ਼ਨਰ ਸਟੀਫਨ ਐਮ.ਹੈਨ ਨੇ ਦੱਸਿਆ ਕਿ ਸਟਾਫ ਮੈਂਬਰ ਕੋਰੋਨਾ ਦੀ ਰੋਕਥਾਮ ਤੇ ਇਸ ਦੇ ਇਲਾਜ ਦੇ ਵਿਕਲਪਾਂ ਵਿੱਚ ਤੇਜ਼ੀ ਲਿਆਉਣ ਲਈ ਦੁਨੀਆ ਦੇ ਸਭ ਤੋਂ ਉੱਤਮ ਨਵੀਨਤਾਵਾਂ ਅਤੇ ਖੋਜਕਰਤਾਵਾਂ ਨਾਲ ਕੰਮ ਕਰਦੇ ਹਨ।
ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣਾ ਜੋ ਕੋਵਿਡ -19 ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਨੂੰ ਲਾਭ ਪਹੁੰਚਾ ਸਕਦਾ ਹੈ ਇਹ ਐਫਡੀਏ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ।
ਐਫਡੀਏ ਦੇ ਇੱਕ ਪ੍ਰੈਸ ਬਿਆਨ ਵਿੱਚ, ਉਨ੍ਹਾਂ ਨੇ ਕਿਹਾ ਕਿ ਅਸੀਂ ਵਿਕਾਸ ਦੀ ਰਫ਼ਤਾਰ ਨੂੰ ਲਚਕ ਦੇਣ ਲਈ ਸਾਡੇ ਕੋਲ ਉਪਲੱਬਧ ਹਰ ਸਾਧਨ ਦੀ ਵਰਤੋਂ ਕਰਨ ਲਈ ਵਚਨਬੱਧ ਹਾਂ।
ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਤੁਰੰਤ ਬਾਅਦ ਹੀ ਐਫਡੀਏ ਨੇ ਕੋਵਿਡ-19 ਦੇ ਵਿਰੁੱਧ ਡਾਕਟਰੀ ਪ੍ਰਤੀਕ੍ਰਿਆਵਾਂ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਸਿਹਤ ਕਰਮਚਾਰੀਆਂ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਐਫਡੀਏ ਦੁਆਰਾ ਕੋਰੋਨਾ ਵਾਇਰਸ ਦੇ ਇਲਾਜ ਲਈ ਆਰੰਭ ਕੀਤਾ ਗਿਆ ਪ੍ਰਵੇਗ ਪ੍ਰੋਗਰਾਮ ਨਵੇਂ ਮੈਡੀਕਲ ਉਤਪਾਦਾਂ ਨੂੰ ਬਣਾਉਣ ਵਿੱਚ ਮਦਦਗਾਰ ਹੈ। ਇਹ ਇਸਦੇ ਪ੍ਰਭਾਵ ਨੂੰ ਵੀ ਨਿਰਧਾਰਿਤ ਕਰਦਾ ਹੈ।
ਐਫਡੀਏ ਦੁਆਰਾ ਜਾਰੀ ਕੀਤੇ ਹੋਰ ਦਿਸ਼ਾ ਨਿਰਦੇਸ਼ ਵਾਇਰਸਾਂ ਦੇ ਇਲਾਜ ਜਾਂ ਰੋਕਥਾਮ ਲਈ ਵਿਕਸਿਤ ਦਵਾਈਆਂ ਨਾਲ ਸਬੰਧਤ ਹਨ।
ਐਫਡੀਏ ਦੁਆਰਾ ਡਾਕਟਰੀ ਵਿਕਲਪਾਂ ਨੂੰ ਤੇਜ਼ ਕਰਨ ਦੇ ਨਾਲ, ਸੰਸਥਾ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਕੋਵਿਡ-19 ਟੀਕੇ ਅਤੇ ਇਲਾਜ ਦੇ ਵਿਕਲਪਾਂ ਨੂੰ ਤੇਜ਼ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਤੇ ਹੋਰ ਅਦਾਰਿਆਂ ਨਾਲ ਜਨਤਕ ਅਤੇ ਨਿੱਜੀ ਸਾਂਝੇਦਾਰੀ ਵਿੱਚ ਕੰਮ ਕਰੇਗੀ।